ਪਹਾੜਾਂ ’ਤੇ ਭਾਰੀ ਬਰਸਾਤ ਦੇ ਬਾਵਜੂਦ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਡਿੱਗਿਆ

07/11/2022 9:54:21 AM

ਰੂਪਨਗਰ (ਕੈਲਾਸ਼) - ਉੱਤਰ ਭਾਰਤ ’ਚ ਭਾਰੀ ਬਰਸਾਤ ਹੋਣ ਦੇ ਬਾਵਜੂਦ ਜਿੱਥੇ ਕੁਝ ਥਾਵਾਂ ’ਤੇ ਪਾਣੀ ਤਬਾਹੀ ਮਚਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਰੂਪਨਗਰ ਦੇ ਨਾਲ ਲੱਗਦੇ ਪਹਾੜਾਂ ’ਚ ਭਾਰੀ ਬਰਸਾਤ ਜਿਸ ਦੇ ਪਾਣੀ ਦਾ ਵਹਾਅ ਸਤਲੁਜ ’ਚ ਪਹੁੰਚਦਾ ਹੈ ਤੋਂ ਬਾਅਦ ਵੀ ਰੂਪਨਗਰ ’ਚ ਵਹਿਣ ਵਾਲਾ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਅਜੇ ਆਮ ਦੇ ਸਥਾਨ ਤੋਂ ਹੇਠਾਂ ਹੈ, ਜਿਸ ਤੋਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀ ਹੈ।

PunjabKesari

ਇਸ ਸਬੰਧੀ ਸ਼ਹਿਰ ’ਚ ਇਹ ਆਮ ਚਰਚਾ ਵੇਖਣ ਨੂੰ ਮਿਲੀ ਕਿ ਮੀਂਹ ਦੇ ਕਾਰਨ ਸਤਲੁਜ ਦਰਿਆ ’ਚ ਪਾਣੀ ਵੱਧ ਸਕਦਾ ਹੈ। ਇਸ ਸਬੰਧੀ ਅੱਜ ਜਦ ਰੂਪਨਗਰ ’ਚ ਸਤਲੁਜ ਦਰਿਆ ’ਚ ਵਹਿੰਦੇ ਵਾਟਰ ਲੈਵਲ ਦਾ ਪਤਾ ਲਗਾਇਆ ਗਿਆ ਤਾਂ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਸੀ। ਕਰਮਚਾਰੀਆਂ ਨੇ ਦੱਸਿਆ ਕਿ ਅੱਜ ਸਤਲੁਜ ਦਰਿਆ ’ਚ 873.20 ਫੁੱਟ ਪਾਣੀ ਹੈ, ਜਦਕਿ ਸਤਲੁਜ ਦਰਿਆ ’ਚ 1450 ਫੁੱਟ ਪਾਣੀ ਦਾ ਪੱਧਰ ਨਾਰਮਲ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਭਿਖਾਰਨ ਦੀ ਘਿਨਾਉਣੀ ਹਰਕਤ ਨੂੰ ਜਾਣ ਹੋਵੋਗੇ ਹੈਰਾਨ, ਬੱਚੇ ਦੇ ਮੂੰਹ ’ਤੇ ਬਲੇਡ ਨਾਲ ਕੀਤੇ ਜ਼ਖ਼ਮ

ਉਨ੍ਹਾਂ ਦੱਸਿਆ ਕਿ ਜੇਕਰ ਪਾਣੀ ਦਾ ਪੱਧਰ 1600 ਫੁੱਟ ਤੋਂ ਉੱਪਰ ਜਾਣ ਲੱਗੇ ਉਦੋਂ ਪਾਣੀ ਨੂੰ ਖ਼ਤਰੇ ਦੇ ਨਿਸ਼ਾਨ ’ਤੇ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਰੂਪਨਗਰ ਸਤਲੁਜ ਦਰਿਆ ਤੋਂ ਕੱਢੀ ਗਈ ਸਰਹਿੰਦ ਨਹਿਰ ’ਚ ਵੀ ਪਾਣੀ ਦੀ ਨੋ ਡਿਮਾਂਡ ਕਾਰਨ ਪਾਣੀ ਦਾ ਪੱਧਰ ਘੱਟ ਕਰਕੇ 7300 ਕਿਊਸਿਕ ’ਤੇ ਚਲਾਇਆ ਜਾ ਰਿਹਾ ਹੈ ਜਦਕਿ ਕੁਝ ਦਿਨ ਪਹਿਲਾਂ ਇਸ ਦਾ ਪਾਣੀ ਦਾ ਪੱਧਰ 11 ਹਜ਼ਾਰ ਕਿਊਸਿਕ ’ਤੇ ਸੀ। ਉਨ੍ਹਾਂ ਦੱਸਿਆ ਕਿ ਜਦ ਸਰਹਿੰਦ ਨਹਿਰ ’ਚ 12 ਹਜ਼ਾਰ ਕਿਊਸਿਕ ਤੋਂ ਉੱਪਰ ਪਾਣੀ ਛੱਡਣਾ ਪਵੇ ਤਾਂ ਖਤਰੇ ਦੀ ਗੱਲ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News