ਗੈਂਗਸਟਰਾਂ ਤੇ ਮੁਲਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ : ਚੁਘ

06/15/2023 12:01:19 AM

ਜਲੰਧਰ (ਵਿਸ਼ੇਸ਼) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਗੈਂਗਸਟਰਾਂ ਅਤੇ ਮੁਲਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਅਤੇ ਸੂਬੇ ਦੀ ਬਹਾਦਰ ਪੁਲਸ ਫੋਰਸ ਨੂੰ ਲੜਨ ਲਈ ਖੁੱਲ੍ਹੇ ਹੱਥ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਕੋਈ ਵੀ ਅਜਿਹਾ ਸ਼ਹਿਰ ਜਾਂ ਕਸਬਾ ਨਹੀਂ ਜਿੱਥੇ ਲੋਕਾਂ ਕੋਲੋਂ ਰੰਗਦਾਰੀ ਨਾ ਮੰਗੀ ਜਾ ਰਹੀ ਹੋਵੇ। ਕਦੇ ਰੰਗਦਾਰੀ ਇਕੱਠੀ ਹੋ ਰਹੀ ਹੈ, ਪਲਾਟਾਂ ’ਤੇ ਕਬਜ਼ੇ ਹੋ ਰਹੇ ਹਨ ਅਤੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਦਾ ਕੈਸ਼ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜਪਾਲ ਦੇ ਨਾਲ ਬਿਨਾਂ ਕਾਰਨ ਹੀ ਭੈਅ-ਭੀਤ ਹੈ। ਰਾਜਪਾਲ ਨੂੰ ਸਰਕਾਰ ਤੋਂ ਕੋਈ ਵੀ ਜਾਣਕਾਰੀ ਲੈਣ ਦਾ ਅਧਿਕਾਰ ਹੈ। ਰਾਜਪਾਲ ਦੇ ਅਹੁਦੇ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ। ਰਾਜਪਾਲ ਦਾ ਅਪਮਾਨ ਕਰਨ ਦਾ ਉਦੇਸ਼ ਸਿਰਫ ਤਾਨਾਸ਼ਾਹੀ ਸਰਕਾਰ ਚਲਾਉਣਾ ਹੈ।

ਇਹ ਵੀ ਪੜ੍ਹੋ : ਸਮਾਜਿਕ ਨਿਆਂ ਵਿਭਾਗ ਨੂੰ ਜਾਅਲੀ SC ਸਰਟੀਫਿਕੇਟ ਸਬੰਧੀ 93 ਸ਼ਿਕਾਇਤਾਂ ਨੂੰ 15 ਦਿਨਾਂ ਅੰਦਰ ਨਿਬੇੜੇ: ਹਰਪਾਲ ਚੀਮਾ

ਉਨ੍ਹਾਂ ਨੂੰ ਲੋਕਤੰਤਰੀ ਤੇ ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਅਤੇ ਤਾਨਾਸ਼ਾਹੀ ਸਰਕਾਰਾਂ ਚਲਾਉਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਅਜਿਹਾ ਕਰ ਕੇ ਉਹ ਡਾ. ਭੀਮਰਾਓ ਅੰਬੇਡਕਰ ਵਲੋਂ ਬਣਾਏ ਗਏ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਮਨ ਵਿਚ ਕਿਸ ਗੱਲ ਦਾ ਡਰ ਹੈ ਜੋ ਉਹ ਰਾਜਪਾਲ ਤੋਂ ਘਬਰਾ ਰਹੇ ਹਨ?

ਇਹ ਵੀ ਪੜ੍ਹੋ : ਜਿਹੜੇ ਅਫ਼ਸਰ ਕਦੇ ਫੀਲਡ ’ਚ ਹੀ ਨਹੀਂ ਨਿਕਲਦੇ, ਨਿਗਮ ਕਮਿਸ਼ਨਰ ਵਲੋਂ ਉਨ੍ਹਾਂ ਲਈ ਨਵੇਂ ਹੁਕਮ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha