45 ਡਿਗਰੀ ’ਚ 6-7 ਘੰਟੇ ਦੇ ਬਿਜਲੀ ਕੱਟ, ‘ਲੋਅ ਵੋਲਟੇਜ-ਓਵਰਲੋਡ’ ਦੀ ਸਮੱਸਿਆ ਭਿਆਨਕ

06/11/2022 3:29:36 PM

ਜਲੰਧਰ (ਪੁਨੀਤ)– 45 ਡਿਗਰੀ ਦੀ ਭਿਆਨਕ ਗਰਮੀ ਵਿਚ ਬਿਜਲੀ ਦੀ ਮੰਗ ਕਾਫ਼ੀ ਵਧ ਚੁੱਕੀ ਹੈ ਕਿਉਂਕਿ ਏ. ਸੀ. ਦੀ ਵਰਤੋਂ ਜ਼ੋਰਾਂ ’ਤੇ ਹੋ ਰਹੀ ਹੈ। ਡਿਮਾਂਡ ਵਧਣ ਨਾਲ ਵੀ ਫਾਲਟ ਵਧ ਰਹੇ ਹਨ, ਜੋ ਕਿ ਖ਼ਪਤਕਾਰਾਂ ਦੇ ਨਾਲ-ਨਾਲ ਪਾਵਰਕਾਮ ਦੇ ਅਧਿਕਾਰੀਆਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਨਾਰਥ ਜ਼ੋਨ ’ਚ ਫਾਲਟ ਦੀਆਂ 5800 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਨਾਰਥ ਜ਼ੋਨ ਅਧੀਨ 4 ਸਰਕਲ ਆਉਂਦੇ ਹਨ ਪਰ ਇਕੱਲੇ ਜਲੰਧਰ ਸਰਕਲ ਵਿਚ ਬਿਜਲੀ ਦੀ ਮੰਗ 500 ਮੈਗਾਵਾਟ ਦਾ ਅੰਕੜਾ ਪਾਰ ਕਰ ਚੁੱਕੀ ਹੈ। ਬੇਹੱਦ ਸ਼ਿਕਾਇਤਾਂ ਹੋਣ ਕਾਰਨ ਫਾਲਟ ਸਮੇਂ ’ਤੇ ਠੀਕ ਨਹੀਂ ਹੋ ਪਾ ਰਹੇ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਫਾਲਟ ਕਾਰਨ ਵਾਰ-ਵਾਰ ਬਿਜਲੀ ਬੰਦ ਰਹਿਣ ਨਾਲ ਕਈ ਇਲਾਕੇ ਦੇ ਲੋਕਾਂ ਨੂੰ 6-7 ਘੰਟੇ ਅਤੇ ਇਸ ਤੋਂ ਵੱਧ ਸਮੇਂ ਤੱਕ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਹੈ ਕਿ ਬਿਜਲੀ ਦੀ ਮੰਗ ਵਧਣ ਕਾਰਨ ਸਿਸਟਮ ਓਵਰਲੋਡ ਅਤੇ ਲੋਅ ਵੋਲਟੇਜ ਦੀ ਸਮੱਸਿਆ ਭਿਆਨਕ ਰੂਪ ਧਾਰਦੀ ਜਾ ਰਹੀ ਹੈ, ਜਿਸ ਤੋਂ ਲੋਕ ਪਰੇਸ਼ਾਨ ਹਨ। ਲੋਕਾਂ ਨੂੰ ਏ. ਸੀ. ਚਲਾਉਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਰਾਤ ਸਮੇਂ ਲੱਗਣ ਵਾਲੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਚੈਨ ਦੀ ਨੀਂਦ ਨਹੀਂ ਮਿਲ ਪਾ ਰਹੀ। ਸ਼ਹਿਰੀ ਅਤੇ ਦਿਹਾਤੀ ਨੂੰ ਮਿਲਾ ਕੇ ਕਈ ਇਲਾਕਿਆਂ ਵਿਚ 2 ਤੋਂ 6-7 ਘੰਟੇ ਤੱਕ ਬਿਜਲੀ ਬੰਦ ਰਹੀ। ਕਈ ਮੁਹੱਲਿਆਂ ਵਿਚ ਰਾਤ ਸਮੇਂ ਫਾਲਟ ਪੈਣਾ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਵਾਲਾ ਜਾਪਿਆ। ਐਲਾਨੇ ਕੱਟ ਭਾਵੇਂ ਨਹੀਂ ਲਾਏ ਜਾ ਰਹੇ ਬਿਜਲੀ ਦੇ ਫਾਲਟ ਪੈਣ ਤੋਂ ਬਾਅਦ ਲੱਗਣ ਵਾਲੇ ਅਣਐਲਾਨੇ ਕੱਟਾਂ ਨੇ ਲੋਕਾਂ ਦੀ ਹਾਲਤ ਪਤਲੀ ਕੀਤੀ ਹੋਈ ਹੈ। ਸ਼ਹਿਰ ਦੇ ਨਾਲ ਲੱਗਦੇ ਕਸਬਿਆਂ ਅਤੇ ਦਿਹਾਤੀ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਵਿਚ ਕਈ ਵਾਰ ਬਿਜਲੀ ਗੁੱਲ ਹੋ ਰਹੀ ਹੈ। ਕਈ ਇਲਾਕਿਆਂ ਵਿਚ 5-6 ਵਾਰ ਕੱਟ ਲੱਗਣਾ ਆਮ ਗੱਲ ਹੋ ਚੁੱਕੀ ਹੈ। ਮਹਿਕਮੇ ਵੱਲੋਂ ਐਗਰੀਕਲਚਰ ਅਤੇ ਸਬਜ਼ੀਆਂ ਦੇ ਗਰੁੱਪ ’ਤੇ ਕੱਟ ਲਾਏ ਜਾ ਰਹੇ ਹਨ ਪਰ ਇਸਦੇ ਲਈ ਵੀ ਕੋਈ ਤੈਅ ਸਮਾਂ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਇਲਾਕਿਆਂ ਵਿਚ ਲੋਅ ਵੋਲਟੇਜ ਦੀ ਸਮੱਸਿਆ ਆ ਰਹੀ ਹੈ, ਮਹਿਕਮੇ ਨੂੰ ਉਸ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਚੈਨ ਦੀ ਨੀਂਦ ਨਸੀਬ ਹੋ ਸਕੇ।

ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

25-30 ਵਾਰ ਮਿਲਾਉਣ ’ਤੇ ਵੀ ਬਿਜ਼ੀ ਰਹਿੰਦੀਆਂ ਹਨ 1912 ਦੀਆਂ ਲਾਈਨਾਂ
1912 ਦੀਆਂ ਲਾਈਨਾਂ ਬਿਜ਼ੀ ਰਹਿਣ ਨਾਲ ਜਨਤਾ ਦੀ ਪਰੇਸ਼ਾਨੀ ਕਈ ਗੁਣਾ ਵਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ 25-30 ਵਾਰ ਫੋਨ ਕਰਨ ਦੇ ਬਾਵਜੂਦ ਲਾਈਨਾਂ ਨਹੀਂ ਮਿਲਦੀਆਂ। ਇਸ ਤੋਂ ਇਲਾਵਾ ਡਿਵੀਜ਼ਨ ਪੱਧਰ ’ਤੇ ਜਿਹੜੇ ਕੰਪਲੇਂਟ ਸੈਂਟਰਾਂ ਦੇ ਨੰਬਰ ਦਿੱਤੇ ਗਏ ਹਨ, ਉਹ ਵੀ ਬਿਜ਼ੀ ਰਹਿੰਦੇ ਹਨ। ਮਹਿਕਮੇ ਨੂੰ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਸ਼ਾਤਰਾਨਾ ਅੰਦਾਜ਼, ਵਟਸਐਪ ’ਤੇ ਲਾਈ ਪੁਲਸ ਦੇ ਉੱਚ ਅਧਿਕਾਰੀਆਂ ਦੀ ਤਸਵੀਰ, ਪਹੇਲੀ ਬਣਿਆ ਨੰਬਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News