ਨੋ-ਪਾਰਕਿੰਗ ਜ਼ੋਨ ’ਚ ਖਡ਼੍ਹੀਅਾਂ ਗੱਡੀਅਾਂ ਕੀਤੀਅਾਂ ਜ਼ਬਤ

12/26/2018 5:41:47 AM

 ਕਪੂਰਥਲਾ,   (ਭੂਸ਼ਣ)-  ਸ਼ਹਿਰ ’ਚ ਟ੍ਰੈਫਿਕ ਸਿਸਟਮ ਨੂੰ ਪਟਰੀ ’ਤੇ ਲਿਆਉਣ  ਦੇ ਮਕਸਦ ਨਾਲ ਟ੍ਰੈਫਿਕ ਪੁਲਸ ਨੇ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਮੁਹਿੰਮ ਚਲਾਉਂਦੇ ਹੋਏ ਨੋ-ਪਾਰਕਿੰਗ ਜ਼ੋਨ ’ਚ ਖਡ਼੍ਹੀਅਾਂ ਵੱਡੀ ਗਿਣਤੀ ’ਚ ਗੱਡੀਅਾਂ ਨੂੰ ਜ਼ਬਤ  ਕੀਤਾ,   ਉਥੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 70  ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ। ਜ਼ਿਕਰਯੋਗ ਹੈ ਕਿ ਸ਼ਹਿਰ  ਦੇ ਅੰਮ੍ਰਿਤਸਰ ਰੋਡ ਸਮੇਤ ਕੁੱਝ ਥਾਵਾਂ ’ਤੇ ਲੱਗਣ ਵਾਲੇ ਟ੍ਰੈਫਿਕ ਜਾਮ  ਦੇ ਸਬੰਧ ’ਚ ‘ਜਗ ਬਾਣੀ’ ਨੇ ਬੀਤੇ ਦਿਨੀਂ ਪ੍ਰਕਾਸ਼ਿਤ ਆਪਣੇ ਅੰਕ ’ਚ ਪੂਰਾ ਬਿਓਰਾ ਪ੍ਰਕਾਸ਼ਿਤ ਕੀਤਾ ਸੀ,  ਜਿਸ  ਦੇ ਬਾਅਦ ਹਰਕਤ ’ਚ ਆਈ ਟ੍ਰੈਫਿਕ ਪੁਲਸ ਨੇ ਡੀ. ਐੱਸ. ਪੀ. ਸੰਦੀਪ ਸਿੰਘ  ਮੰਡ ਦੀ ਨਿਗਰਾਨੀ ’ਚ ਕੰਮ ਕਰਦੇ ਹੋਏ ਸ਼ਨੀਵਾਰ ਨੂੰ ਸ਼ਹਿਰ  ਦੇ ਵੱਖ-ਵੱਖ ਥਾਵਾਂ ’ਤੇ ਜਿਥੇ ਨੋ-ਪਾਰਕਿੰਗ ਜ਼ੋਨ ’ਚ ਬੈਰਿਗ ਗੇਟਸ ਲਾਏ,  ਉਥੇ ਹੀ ਕਾਫ਼ੀ ਵੱਡੀ ਗਿਣਤੀ ’ਚ ਰਿਫਲੈਕਟਰ ਅਤੇ ਰੇਡੀਅਮ ਵੀ ਲਗਾਏ ਗਏ ਤਾਂ ਕਿ ਸਰਦੀ  ਦੇ ਮੌਸਮ ’ਚ ਸਡ਼ਕ ਹਾਦਸਿਅਾਂ ਤੋਂ ਬਚਿਆ ਜਾ ਸਕੇ ।  ਇਸ ਮੌਕੇ ’ਤੇ ਟ੍ਰੈਫਿਕ ਇੰਚਾਰਜ ਗਿਆਨ ਸਿੰਘ  ਸਮੇਤ ਕਈ ਟ੍ਰੈਫਿਕ ਪੁਲਸ ਕਰਮਚਾਰੀ ਮੌਜੂਦ ਸਨ।