ਮੰਦਰ ਦੇ ਪੁਨਰ ਨਿਰਮਾਣ ਲਈ ਵਿਹਿਪ ਨੇ ਸੌਂਪਿਆ ਮੰਗ-ਪੱਤਰ

08/14/2019 1:38:24 AM

ਰੂਪਨਗਰ, (ਵਿਜੇ)- ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹਿੰਦੂ ਸਮਾਜ ਨੇ ਸਾਂਝੇ ਰੂਪ ’ਚ ਦਿੱਲੀ ’ਚ ਤੋਡ਼ੇ ਗਏ ਸ੍ਰੀ ਗੁਰੂ ਰਵਿਦਾਸ ਮੰਦਰ ਦਾ ਪੁਨਰ ਨਿਰਮਾਣ ਕਰਵਾ ਕੇ ਰਵਿਦਾਸੀਆ ਭਾਈਚਾਰੇ ਦਾ ਸਨਮਾਨ ਬਹਾਲ ਕੀਤੇ ਜਾਣ ਨੂੰ ਲੈ ਕੇ ਕਾਰਵਾਈ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਡੀ.ਸੀ. ਰੂਪਨਗਰ ਨੂੰ ਮੰਗ-ਪੱਤਰ ਸੌਂਪਿਆ।

ਵਿਹਿਪ ਵਰਕਰਾਂ ਨੇ ਦੱਸਿਆ ਕਿ ਦਿੱਲੀ ਦੇ ਤੁਗਲਕਾਬਾਦ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋਡ਼ ਕੇ ਦਿੱਲੀ ਸਰਕਾਰ ਵੱਲੋਂ ਘਟੀਆ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਕਾਰਵਾਈ ਨਾਲ ਰਵਿਦਾਸੀਆ ਸਮਾਜ ਦੇ ਨਾਲ-ਨਾਲ ਹਿੰਦੂ ਸਮਾਜ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਦਾ ਜਲਦ ਪੁਨਰ ਨਿਰਮਾਣ ਕਰਵਾਇਆ ਜਾਵੇ। ਇਸ ਮੌਕੇ ਵਿਹਿਪ ਨੇਤਾ ਸਤੀਸ਼ ਕੁਮਾਰ, ਬ੍ਰਿਜ ਭੂਸ਼ਨ ਕਪਿਲਾ, ਕੌਂਸਲਰ ਰਚਨਾ ਲਾਂਬਾ, ਸੁਨੀਤਾ, ਸਰਿਤਾ ਭੱਟ, ਨੇਹਾ ਦੇਵੀ, ਅਸ਼ਵਨੀ, ਪਰਮਿੰਦਰ ਦਾਸ, ਪਰਗਟ ਸਿੰਘ, ਨਿਸ਼ੀ ਧਵਨ ਆਦਿ ਮੁੱਖ ਰੂਪ ’ਚ ਮੌਜੂਦ ਸਨ।

Bharat Thapa

This news is Content Editor Bharat Thapa