ਨਕਾਬਪੋਸ਼ ਕਾਰ ਸਵਾਰਾਂ ਲਡ਼ਕੀ ਕੋਲੋਂ ਪਰਸ ਝਪਟਿਆ

12/15/2019 11:27:59 PM

ਟਾਂਡਾ ਉਡ਼ਮੁਡ਼,(ਪੰਡਿਤ)- ਸਬ-ਤਹਿਸੀਲ ਟਾਂਡਾ ਨਜ਼ਦੀਕ ਅੱਜ ਸਵੇਰੇ ਆਲਟੋ ਕਾਰ ਵਿਚ ਸਵਾਰ ਪੰਜ ਅਣਪਛਾਤੇ ਝਪਟਮਾਰਾਂ ਨੇ ਇਕ ਲਡ਼ਕੀ ਕੋਲੋਂ ਉਸ ਦਾ ਪਰਸ ਝਪਟ ਲਿਆ। ਲੇਬਰ ਚੌਕ ’ਚ ਮੌਜੂਦ ਮਜ਼ਦੂਰਾਂ ਨੇ ਵਾਰਦਾਤ ਕਰ ਕੇ ਫਰਾਰ ਹੋ ਰਹੇ ਝਪਟਮਾਰਾਂ ਦੀ ਕਾਰ ਉੱਤੇ ਰੋਡ਼ੇ ਮਾਰਦੇ ਹੋਏ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਟਾਂਡਾ ਪੁਲੀ ਵੱਲ ਫਰਾਰ ਹੋ ਗਏ। ਝਪਟਮਾਰੀ ਦਾ ਸ਼ਿਕਾਰ ਹੋਈ ਲਡ਼ਕੀ ਮਮਤਾ ਪੁੱਤਰੀ ਹਿਲਾਰਸ ਨਿਵਾਸੀ ਬੈਂਸ ਅਵਾਣ ਨੇ ਦੱਸਿਆ ਕਿ ਉਹ ਚਰਚ ਜਾਣ ਲਈ ਬੱਸ ਅੱਡੇ ਤੋਂ ਪੈਦਲ ਜਾ ਰਹੀ ਸੀ ਕਿ ਸਬ-ਤਹਿਸੀਲ ਨਜ਼ਦੀਕ ਕਾਰ ਆ ਕੇ ਰੁਕੀ ਅਤੇ ਨਕਾਬਪੋਸ਼ ਵਿਅਕਤੀ ਨੇ ਉਸ ਕੋਲੋਂ ਉਸ ਦਾ ਪਰਸ ਝਪਟ ਲਿਆ ਅਤੇ ਕਾਰ ’ਚ ਬੈਠ ਕੇ ਫਰਾਰ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਬਿਨਾਂ ਨੰਬਰ ਵਾਲੀ ਕਾਰ ’ਚ ਪੰਜ ਨਕਾਬਪੋਸ਼ ਵਿਅਕਤੀ ਸਨ।

ਮਮਤਾ ਮੁਤਾਬਕ ਪਰਸ ਵਿਚ ਲਗਭਗ ਪੰਜ ਸੌ ਰੁਪਏ, ਮੋਬਾਇਲ ਅਤੇ ਜ਼ਰੂਰੀ ਦਸਤਾਵੇਜ਼ ਸਨ। ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੇ ਥਾਣੇਦਾਰ ਪਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।

Bharat Thapa

This news is Content Editor Bharat Thapa