ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਧਰਨੇ ’ਚ ਸ਼ਾਮਲ ਹੋਣ ਲਈ ਜਥਾ ਰਵਾਨਾ

08/21/2019 6:00:29 AM

ਮਾਹਿਲਪੁਰ, (ਜਸਵੀਰ)- ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਨੂੰ ਢਾਹੁਣ ਵਿਰੁੱਧ 21 ਅਗਸਤ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਲ ਹੋਣ ਲਈ ਰਵਿਦਾਸ ਭਾਈਚਾਰੇ ਅਤੇ ਵੱਖ-ਵੱਖ ਧਾਰਮਕ ਜਥੇਬੰਦੀਆਂ ਦੇ ਆਗੂਆਂ ਦਾ ਜਥਾ ਅੱਜ ਪਿੰਡ ਈਸਪੁਰ ਤੋਂ ਰਵਾਨਾ ਹੋਇਆ, ਜਿਸ ਨੂੰ ਸੰਤ ਬਾਬਾ ਮੰਗਲ ਦਾਸ ਜੀ ਈਸਪੁਰ ਵਾਲਿਆਂ ਰਵਾਨਾ ਕੀਤਾ।

ਇਸ ਮੌਕੇ ਸੰਤ ਮੰਗਲ ਦਾਸ ਜੀ, ਕਾਮਰੇਡ ਮਹਿੰਦਰ ਸਿੰਘ ਖੈਰਡ਼ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹ ਕੇ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸਰੂਪ ਹਟਾ ਕੇ ਦੇਸ਼ ਦੇ ਸਮੂਹ ਦਲਿਤ ਸਮਾਜ ਨਾਲ ਧੋਖਾ ਕੀਤਾ ਹੈ। ਕੇਂਦਰ ਸਰਕਾਰ ਨੇ ਇਕ ਸਾਜ਼ਿਸ਼ ਅਧੀਨ ਸ੍ਰੀ ਗੁਰੂ ਰਵਿਦਾਸ ਜੀ ਦੇ ਲਗਭਗ 600 ਵਰ੍ਹੇ ਪੁਰਾਣੇ ਮੰਦਰ ਨੂੰ ਤੋਡ਼ਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਦਰ ਨੂੰ ਮੁਡ਼ ਉਸੇ ਜਗ੍ਹਾ ਨਾ ਬਣਾਇਆ ਗਿਆ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ। ਜਥੇ ਨੂੰ ਰਵਾਨਾ ਕਰਨ ਮੌਕੇ ਸਰਪੰਚ ਕ੍ਰਿਪਾਲ ਸਿੰਘ, ਡਾ. ਹਰਨੇਕ ਸਿੰਘ, ਰਾਜਿੰਦਰ ਸਿੰਘ ਈਸਪੁਰ, ਪੰਚ ਕੁਲਵਿੰਦਰ ਸਿੰਘ ਖੈਰਡ਼, ਚਮਨ ਸਿੰਘ ਖੇਡ਼ਾ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa