ਜਲੰਧਰ ਵਿਖੇ ਗੁਰੂ ਨਾਨਕਪੁਰਾ ਰੇਲਵੇ ਫਾਟਕ ਕਈ ਘੰਟੇ ਰਿਹਾ ਬੰਦ, ਲੋਕ ਹੋਏ ਪ੍ਰੇਸ਼ਾਨ

03/17/2023 1:57:36 PM

ਜਲੰਧਰ (ਗੁਲਸ਼ਨ)–ਸ਼ਹਿਰ ਦੇ ਐਂਟਰੀ ਪੁਆਇੰਟ ਲਾਡੋਵਾਲੀ ਰੋਡ ’ਤੇ ਸਥਿਤ ਬਹੁਤ ਰੁਝੇਵੇਂ ਵਾਲਾ ਰੇਲਵੇ ਫਾਟਕ ਵੀਰਵਾਰ ਸਵੇਰੇ ਈ-ਰਿਕਸ਼ਾ ਦੀ ਟੱਕਰ ਨਾਲ ਟੁੱਟ ਗਿਆ। ਜਾਣਕਾਰੀ ਮੁਤਾਬਕ ਗੇਟਮੈਨ ਵੱਲੋਂ ਫਾਟਕ ਨੂੰ ਬੰਦ ਕੀਤਾ ਜਾ ਰਿਹਾ ਸੀ ਅਤੇ ਬੀ. ਐੱਸ. ਐੱਫ਼. ਚੌਂਕ ਵੱਲੋਂ ਇਕ ਤੇਜ਼ ਰਫਤਾਰ ਈ-ਰਿਕਸ਼ਾ ਆ ਰਿਹਾ ਸੀ। ਚਾਲਕ ਨੇ ਜਲਦਬਾਜ਼ੀ ਵਿਚ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਈ-ਰਿਕਸ਼ਾ ਦੇ ਉਪਰ ਸਾਮਾਨ ਰੱਖਣ ਲਈ ਲਾਇਆ ਲੋਹੇ ਦਾ ਜੰਗਲਾ ਫਾਟਕ ਦੇ ਪੋਲ ਵਿਚ ਫਸ ਗਿਆ ਅਤੇ ਉਹ ਪੋਲ ਨੂੰ ਘੜੀਸਦੇ ਹੋਏ ਅੱਗੇ ਤੱਕ ਲੈ ਗਿਆ। ਗੇਟਮੈਨ ਨੇ ਉਸਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਆਰ. ਪੀ. ਐੱਫ਼. ਨੂੰ ਬੁਲਾ ਕੇ ਉਸਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ :  ਵਿਜੀਲੈਂਸ ਚੀਫ਼ ਵਰਿੰਦਰ ਕੁਮਾਰ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

ਸੂਚਨਾ ਮਿਲਣ ’ਤੇ ਰੇਲਵੇ ਦੇ ਸਬੰਧਤ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਫਾਟਕ ਦੀ ਰਿਪੇਅਰ ਸ਼ੁਰੂ ਕੀਤੀ। ਰਿਪੇਅਰ ਕਾਰਨ ਫਾਟਕ ਕਾਫ਼ੀ ਦੇਰ ਤੱਕ ਬੰਦ ਰਿਹਾ। ਫਾਟਕ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਲੋਕ ਬੰਦ ਫਾਟਕ ਨੂੰ ਪਾਰ ਕਰਦੇ ਵੇਖੇ ਗਏ। ਫਾਟਕ ਨਾ ਖੋਲ੍ਹੇ ਜਾਣ ’ਤੇ ਕੁਝ ਲੋਕ ਕੰਮ ਕਰ ਰਹੇ ਰੇਲਵੇ ਕਰਮਚਾਰੀਆਂ ਨਾਲ ਵੀ ਉਲਝਦੇ ਰਹੇ। ਉਥੇ ਹੀ ਦੂਜੇ ਪਾਸੇ ਲਾਡੋਵਾਲੀ ਰੋਡ ਫਾਟਕ ਦਾ ਏਰੀਆ ਨਕੋਦਰ ਆਰ. ਪੀ. ਐੱਫ਼. ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਈ-ਰਿਕਸ਼ਾ ਦੇ ਚਾਲਕ ਖ਼ਿਲਾਫ਼ ਰੇਲਵੇ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਪੁੱਜੀ, ਖੰਗਾਲੇ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri