ਲੁਟੇਰਾ ਗਿਰੋਹ ਦਾ ਸਰਗਣਾ ਤੇ 10 ਸਾਲ ਤੋਂ ਭਗੌਡ਼ਾ ਗ੍ਰਿਫਤਾਰ

11/15/2018 6:28:26 AM

ਲਾਂਬਡ਼ਾ,   (ਵਰਿੰਦਰ)-  ਸਥਾਨਕ ਪੁਲਸ ਵੱਲੋਂ 2 ਵੱਖ-ਵੱਖ ਕੇਸਾਂ ’ਚ  2 ਮੁਲਜ਼ਮਾਂ ਇਕ ਅਮਰੂਦ  ਗਿਰੋਹ ਦਾ ਸਰਗਣਾ ਤੇ ਇਕ 10 ਸਾਲਾਂ ਤੋਂ  ਭਗੌਡ਼ੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ  ਹੈ | ਇਸ ਸਬੰਧੀ ਥਾਣਾ ਮੁਖੀ ਲਾਂਬਡ਼ਾ ਪੁਸ਼ਪ ਬਾਲੀ ਨੇ ਦੱਸਿਆ ਕਿ ਬੀਤੀ 17 ਅਕਤੂਬਰ ਨੂੰ  ਪੁਲਸ ਨੇ ਲੁੱਟਾਂ-ਖੋਹਾਂ ਤੇ ਚੋਰੀਆਂ ਦੇ ਸਬੰਧ ’ਚ ਅਮਰੂਦ  ਗਿਰੋਹ ਦੇ 3  ਮੈਂਬਰਾਂ ਨੂੰ 2 ਪਿਸਤੌਲਾਂ, ਨਸ਼ੇ ਤੇ ਹੋਰ ਸਾਮਾਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ   ਪਰ ਉਸ ਸਮੇਂ ਇਸ ਗਿਰੋਹ ਦਾ ਸਰਗਣਾ ਅੰਮ੍ਰਿਤਪਾਲ ਸਿੰਘ ਉਰਫ਼ ਅਮਰੂਦ ਪੁੱਤਰ ਤਰਸੇਮ ਸਿੰਘ  ਵਾਸੀ ਪਿੰਡ ਗਾਖਲਾਂ ਥਾਣਾ ਲਾਂਬਡ਼ਾ ਫਰਾਰ ਹੋਣ ’ਚ ਸਫਲ ਹੋ ਗਿਆ ਸੀ| ਹੁਣ ਗੁਪਤ ਸੂਚਨਾ  ਦੇ ਆਧਾਰ ’ਤੇ ਏ. ਐੱਸ. ਆਈ. ਨਿਰੰਜਣ ਸਿੰਘ ਨੇ ਪੁਲਸ ਪਾਰਟੀ ਨਾਲ ਉਕਤ ਮੁਲਜ਼ਮ ਨੂੰ ਇਕ  ਦਾਤ ਸਣੇ ਗ੍ਰਿਫਤਾਰ ਕਰ ਲਿਆ ਹੈ | ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ 5 ਕੇਸ ਦਰਜ  ਹਨ ਤੇ ਇਹ ਕਲੀਅਰ ਸ਼ਰੀਫ ਤੋਂ ਨਸ਼ਾ ਲਿਆ ਕੇ ਅਾਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ |
ਇਸੇ ਤਰ੍ਹਾਂ ਥਾਣਾ ਮੁਖੀ ਨੇ ਦੱਸਿਆ ਕਿ  ਉਮਾਕਾਂਤ ਪੁੱਤਰ  ਰਮੇਸ਼ਵਰ ਵਾਸੀ ਡੰਮੂਆਂ ਜ਼ਿਲਾ ਸੀਤਾਪੁਰ ਹਾਲ ਵਾਸੀ ਫੋਲਡ਼ੀਵਾਲ ਥਾਣਾ ਸਦਰ ਜੋ  ਸੁੱਖਾ ਫੋਲਡ਼ੀਵਾਲ ਦੇ ਸ਼ਰਾਬ ਦੇ ਠੇਕਿਆਂ ਤੋਂ ਕੈਸ਼ ਇਕੱਠਾ ਕਰਨ ਦਾ ਕੰਮ ਕਰਦਾ  ਸੀ|  20.4.06 ਨੂੰ ਜਦ ਉਮਾਕਾਂਤ ਕੈਸ਼ ਲੈ ਕੇ ਪਿੰਡ ਕਲਿਆਣਪੁਰ ਵੱਲ ਆ ਰਿਹਾ ਸੀ ਤਾਂ ਰਸਤੇ ’ਚ ਮੇਜਰ ਸਿੰਘ ਪੁੱਤਰ ਮਦਨ ਲਾਲ ਵਾਸੀ ਪਿੰਡ ਕਲਿਆਣਪੁਰ ਨੇ ਆਪਣੇ ਸਾਥੀਆਂ  ਨਾਲ ਮਿਲ ਕੇ ਉਸ ਨੂੰ ਘੇਰ ਕੇ ਉਸ ਦੀ ਕੁੱਟ-ਮਾਰ ਕਰ ਕੇ ਉਸ ਪਾਸੋਂ 1 ਲੱਖ 35 ਹਜ਼ਾਰ  ਰੁਪੲੇ ਤੇ ਮੋਬਾਇਲ ਫੋਨ ਲੁੱਟ ਲਿਆ ਸੀ | ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ  11.2.08 ਨੂੰ ਅਦਾਲਤ ਵੱਲੋਂ ਉਸ ਨੂੰ ਭਗੌਡ਼ਾ ਐਲਾਨਿਆ  ਗਿਆ | ਗੁਪਤ ਸੂਚਨਾ  ਦੇ ਆਧਾਰ ’ਤੇ ਹੁਣ ਪੁਲਸ ਵੱਲੋਂ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।