ਕਿਸਮਤ ਅਜਮਾਉਣ ਵਾਲਾ ਮਜ਼ਦੂਰ ਬਣਿਆ ਕਰੋੜਪਤੀ

03/29/2022 10:21:19 AM

ਘਨੌਲੀ (ਸ਼ਰਮਾ) : ਘਨੌਲੀ ਲਾਗਲੇ ਪਿੰਡ ਬੇਗਮਪੁਰਾ ਦੇ ਮਜਦੂਰ ਦੀ ਉਸ ਵੇਲੇ ਕਿਸਮਤ ਜਾਗ ਪਈ ਜਦੋਂ ਉਸ ਦੁਆਰਾ ਪਾਈ ਗਈ 1 ਕਰੋੜ 20 ਲੱਖ ਦੀ ਲਾਟਰੀ ਨਿਕਲ ਗਈ। ਲਾਟਰੀ ਜੇਤੂ ਲਾਲੀ ਸਿੰਘ ਨੇ ਕਿਹਾ ਕਿ ਮੈਂ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਆਪਣੇ ਸੁਪਨੇ ਪੂਰੇ ਕਰਾਂਗਾ । ਉਨ੍ਹਾਂ ਨੇ ਕਿਹਾ ਕਿ 6 ਮਹੀਨੇ ਤੱਕ ਮੇਰੀ ਲੜਕੀ ਦਾ ਵਿਆਹ ਹੈ, ਇਸ ਮਕਸਦ ਨਾਲ ਆਪਣੀ ਕਿਸਮਤ ਅਜਮਾਉਣ ਦੇ ਲਈ ਲਾਟਰੀ ਪਾਈ ਸੀ। ਇਸ ਮੌਕੇ ਲਾਲੀ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਹਰਪ੍ਰੀਤ ਸਿੰਘ ਅਤੇ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਔਖੇ ਵੇਲੇ ਆਪਣੀ ਕਿਰਪਾ ਬਣਾਈ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਜਾਣਕਾਰੀ ਦਿੰਦਿਆਂ ਲਾਲੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੇ ਵਿਆਹ ਨੂੰ ਕੁਝ ਸਮਾਂ ਰਹਿ ਗਿਆ ਸੀ ਪਰ ਉਨ੍ਹਾਂ ਕੋਲ ਪੈਸੇ ਦਾ ਕੋਈ ਪ੍ਰਬੰਧ ਨਹੀਂ ਸੀ। ਆਪਣੀ ਕਿਸਮਤ ਨੂੰ ਅਜਮਾਉਣ ਲਈ 25 ਮਾਰਚ ਨੂੰ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਅਤੇ 26 ਮਾਰਚ ਨੂੰ ਉਸ ਦੀ ਲਾਟਰੀ ਲੱਗ ਗਈ। ਉਸ ਨੇ ਕਿਹਾ ਕਿ ਲਾਟਰੀ ਨਿਕਲਣ ਤੋਂ ਬਾਅਦ ਵੀ ਉਹ ਮਜ਼ਦੂਰੀ ਕਰਨੀ ਨਹੀਂ ਛੱਡੇਗਾ ਕਿਉਂਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੀ ਦੋਵੇਂ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਵਰਤੋਂ ਕਰੇਗਾ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News