ਬੱਸ ਸਟੈਂਡ ਵੱਲ ਜਾਣ ਵਾਲਾ ਫਲਾਈਓਵਰ ਬੱਸਾਂ ਨੂੰ ਸਮਰਪਿਤ, ਨਹੀਂ ਉਤਰ ਸਕਣਗੇ ਪ੍ਰਾਈਵੇਟ ਵਾਹਨ ਤੇ ਆਟੋ

10/20/2023 12:40:08 PM

ਜਲੰਧਰ (ਵਰੁਣ) - ਬੀ. ਐੱਸ. ਐੱਫ਼. ਚੌਕ ਤੋਂ ਚੜ੍ਹ ਕੇ ਬੱਸ ਸਟੈਂਡ ਵੱਲ ਨੂੰ ਜਾਣ ਵਾਲੇ ਫਲਾਈਓਵਰ ਨੂੰ ਟਰੈਫਿਕ ਪੁਲਸ ਨੇ ਬੱਸਾਂ ਲਈ ਹੀ ਛੱਡ ਦਿੱਤਾ ਹੈ। ਹੁਣ ਕੋਈ ਵੀ ਨਿੱਜੀ ਵਾਹਨ ਜਾਂ ਆਟੋ ਰਿਕਸ਼ਾ ਆਦਿ ਇਸ ਫਲਾਈਓਵਰ ’ਚ ਦਾਖ਼ਲ ਨਹੀਂ ਹੋ ਸਕੇਗਾ। ਬੱਸ ਸਟੈਂਡ (ਐਂਟਰੀ ਏਰੀਆ) ਵਾਲੇ ਪਾਸੇ ਤੋਂ ਫਲਾਈਓਵਰ ’ਤੇ ਚੜ੍ਹਨ ਦੀ ਵੀ ਸਖ਼ਤ ਮਨਾਹੀ ਕਰ ਦਿੱਤੀ ਗਈ ਹੈ।

ਦਰਅਸਲ, ਟ੍ਰੈਫਕ ਪੁਲਿਸ ਨੂੰ ਬੱਸ ਸਟੈਂਡ ਦੇ ਪ੍ਰਬੰਧਕਾਂ ਤੋਂ ਇਹ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜਿਸ ਪੁਆਇੰਟ ਤੋਂ ਬਾਹਰਲੇ ਸ਼ਹਿਰਾਂ ਅਤੇ ਰਾਜਾਂ ਦੀਆਂ ਬੱਸਾਂ ਬੱਸ ਸਟੈਂਡ ਅੰਦਰ ਦਾਖ਼ਲ ਹੁੰਦੀਆਂ ਹਨ, ਉੱਥੇ ਅਕਸਰ ਆਟੋ ਅਤੇ ਪ੍ਰਾਈਵੇਟ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ। ਜਾਮ ਦਾ ਵੱਡਾ ਕਾਰਨ ਆਟੋਆਂ ਦਾ ਨਾਜਾਇਜ਼ ਸਟੈਂਡ ਵੀ ਦੱਸਿਆ ਗਿਆ, ਜਿੱਥੇ ਹਰ ਸਮੇਂ ਆਟੋ ਅਤੇ ਈ-ਰਿਕਸ਼ਾ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਬੱਸਾਂ ਨੂੰ ਬੱਸ ਸਟੈਂਡ ਦੇ ਅੰਦਰ ਜਾਣ ਲਈ ਕਾਫ਼ੀ ਸਮਾਂ ਬਰਬਾਦ ਕਰਨਾ ਪੈਂਦਾ ਹੈ। ਜਦੋਂ ਟਰੈਫਿਕ ਪੁਲਸ ਨੇ ਜ਼ਮੀਨੀ ਪੱਧਰ ’ਤੇ ਸ਼ਿਕਾਇਤਾਂ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਅਜਿਹਾ ਸਿਰਫ਼ ਆਟੋਆਂ ਕਾਰਨ ਹੀ ਨਹੀਂ ਸਗੋਂ ਨਿੱਜੀ ਵਾਹਨਾਂ ਕਾਰਨ ਵੀ ਹੋ ਰਿਹਾ ਹੈ।

ਇਹ ਵੀ ਪੜ੍ਹੋ: ਅਸਲਾ ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਸੌਖਾ ਨਹੀਂ ਬਣੇਗਾ ਨਵਾਂ ਆਰਮਜ਼ ਲਾਇਸੈਂਸ, ਨਵੇਂ ਹੁਕਮ ਜਾਰੀ

ਅਜਿਹੇ ’ਚ ਟ੍ਰੈਫਿਕ ਪੁਲਸ ਨੇ ਫਲਾਈਓਵਰ ’ਤੇ ਪ੍ਰਾਈਵੇਟ ਵਾਹਨਾਂ ਤੇ ਆਟੋਆਂ ਨੂੰ ਬੱਸ ਸਟੈਂਡ ਵੱਲ ਉਤਰਨ ’ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਸਿਰਫ਼ ਬੱਸਾਂ ਹੀ ਉਸ ਫਲਾਈਓਵਰ ਤੋਂ ਹੇਠਾਂ ਉਤਰ ਕੇ ਸਿੱਧੀ ਬੱਸ ਸਟੈਂਡ ’ਚ ਦਾਖ਼ਲ ਹੋਣਗੀਆਂ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਵੱਲੋਂ ਬੱਸ ਸਟੈਂਡ ਦੇ ਬਾਹਰੋਂ ਆਟੋਜ਼ ਦੇ ਨਾਜਾਇਜ਼ ਸਟੈਂਡ ਨੂੰ ਵੀ ਹਟਾ ਦਿੱਤਾ ਗਿਆ ਹੈ। ਹਰ ਰੋਜ਼ ਕੁਝ ਸਮੇਂ ਬਾਅਦ ਟ੍ਰੈਫਿਕ ਪੁਲਸ ਜਾਇਜ਼ਾ ਲੈਣ ਲਈ ਉੱਥੇ ਪਹੁੰਚ ਰਹੀ ਹੈ। ਪੁਲਸ ਲਾਈਨ ਤੋਂ ਫਲਾਈਓਵਰ ’ਤੇ ਚੜ੍ਹਨ ਤੇ ਬੱਸ ਸਟੈਂਡ ਫਲਾਈਓਵਰ ਹੇਠੋਂ ਲੰਘਣ ’ਤੇ ਵੀ ਰੋਕ ਲਾ ਦਿੱਤੀ ਗਈ ਹੈ।

ਇਸ ਲਈ ਟ੍ਰੈਫਿਕ ਪੁਲਸ ਨੇ ਬੈਰੀਕੇਡਸ ਵੀ ਲਾਏ ਹਨ। ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਜਾਮ ਦੀਆਂ ਲਗਾਤਾਰ ਸ਼ਿਕਾਇਤਾਂ ਕਾਰਨ ਟਰੈਫਿਕ ਪੁਲਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਦੀ ਪਹਿਲ ਸ਼ਹਿਰ ਨੂੰ ਜਾਮ ਤੋਂ ਮੁਕਤ ਕਰਵਾਉਣਾ ਹੈ, ਜਿਸ ਲਈ ਹਰ ਉੱਤਮ ਕਦਮ ਚੁੱਕਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਾਮ 'ਚ ਫਸ ਕੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਚੰਡੀਗੜ੍ਹ ਜਾ ਰਹੇ ASI ਨਾਲ ਵਾਪਰੀ ਅਣਹੋਣੀ, ਖੜ੍ਹੀ ਕੰਬਾਇਨ 'ਚ ਵੱਜਾ ਮੋਟਰਸਾਈਕਲ, ਹੋਈ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri