ਪਿੰਡ ਜਲਾਲ ਨੰਗਲ ਨਜ਼ਦੀਕ ਲੱਗੀ ਅੱਗ ਕਾਰਨ ਲਗਭਗ 300 ਏਕੜ ਕਣਕ ਦਾ ਨਾੜ ਕੇ ਹੋਇਆ ਸੁਆਹ

05/05/2020 7:28:49 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ)— ਦੁਪਹਿਰ ਪਿੰਡ ਜਲਾਲ ਨੰਗਲ  ਅਤੇ  ਸਲੇਮਪੁਰ ਪਿੰਡਾਂ ਨਜ਼ਦੀਕ ਖੇਤਾਂ ਵਿਚ ਲੱਗੀ ਅੱਗ ਕਾਰਨ ਅਨੇਕਾਂ ਕਿਸਾਨਾਂ ਦਾ ਤੂੜੀ ਲਈ ਬਚਿਆ ਨਾੜ ਸੜਕੇ ਸੁਆਹ ਹੋ ਗਿਆ । ਅੱਗ ਕਿੰਨਾ ਹਲਾਤਾਂ ਵਿਚ ਲੱਗੀ ਪਤਾ ਨਹੀਂ ਲੱਗ ਸਕਿਆ ਹੈ । ਪਿੰਡ ਜਲਾਲ ਨੰਗਲ  ਵੱਲੋਂ ਲੱਗੀ ਇਸ ਅੱਗ ਤੇਜ਼ ਹਵਾ ਦੇ ਚਲਦਿਆਂ ਸਲੇਮਪੁਰ ਵੱਲ ਫੈਲ ਗਈ ਅਤੇ ਇਸ ਅੱਗ ਨੇ ਅਨੇਕਾਂ ਕਿਸਾਨਾਂ ਦੀ ਏਕੜ ਜਮੀਨ ਵਿਚ ਮੌਜੂਦ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ । ਦੇਖਦੇ ਹੀ ਦੇਖਦੇ ਅੱਗ  ਜਲਾਲ ਨੰਗਲ , ਸਲੇਮਪੁਰ,ਟਾਹਲੀ , ਬੱਲ੍ਹਾ ਆਦਿ ਪਿੰਡਾਂ ਦੇ ਅਨੇਕਾਂ ਕਿਸਾਨਾਂ ਦਾ ਲਗਭਗ 300  ਏਕੜ ਨਾੜ ਨਸ਼ਟ ਕਰ  ਦਿੱਤਾ ।  ਪਿੰਡ ਸਲੇਮਪੁਰ ਦੇ ਸਰਪੰਚ ਸਤਪਾਲ ਸਿੰਘ ਸੱਤੀ ਨੇ ਦੱਸਿਆ  ਇਹ ਭਿਆਨਕ ਅੱਗ ਹਨ ਉਨ੍ਹਾਂ ਦੇ ਪਿੰਡ ਵੱਲ ਵਧ ਰਹੀ  ਸੀ ।  ਸੂਚਨਾ ਮਿਲਣ ਦੇਣ ਤੇ  ਆਈਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੇ ਸਟਾਫ ਨੇ  ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ।  ਜਾਣਕਾਰੀ ਅਨੁਸਾਰ ਅੱਜ ਪਿੰਡ ਤਲਵੰਡੀ ਡੱਡੀਆਂ ਵਿਚ ਤੇ ਬੀਤੀ ਦੇਰ ਸ਼ਾਮ  ਦਾਣਾ ਮੰਡੀ ਜਲਾਲਪੁਰ ਨਜ਼ਦੀਕ ਲੱਗੀ ਜਾ ਲਗਾਈ ਅੱਗ ਕਾਰਨ ਅਨੇਕਾਂ ਏਕੜ ਨਾੜ ਨਸ਼ਟ ਹੋਇਆ ਹੈ । ਮੰਡੀ ਦੇ ਆੜਤੀਆਂ ਨੇ ਕਿਸਾਨਾਂ ਦੀ ਮਦਦ ਨਾਲ ਮੰਡੀ ਵੱਲ ਵਧ ਰਹੀ ਅੱਗ ਤੇ ਕਾਬੂ ਪਾਇਆ । ਜਾਣਕਾਰੀ ਅਨੁਸਾਰ ਪਿਛਲੇ ਇਕ ਦੋ ਦਿਨਾਂ ਤੋਂ ਨਾੜ ਨੂੰ ਕਿਸਾਨਾਂ ਵੱਲੋ ਖੁਦ ਵੀ ਅੱਗ ਲਗਾਉਣ ਦਾ ਵਰਤਾਰਾ ਸਾਮਣੇ ਆਇਆ ਹੈ ।  ਜਿਸ ਨਾਲ ਇਲਾਕੇ ਵਿਚ ਪ੍ਰਦੂਸ਼ਣ ਵਿਚ ਭਾਰੀ ਇਜਾਫਾ ਹੋਇਆ । 


Harinder Kaur

Content Editor

Related News