ਹਵੇਲੀ ''ਚ ਅੱਗ ਲੱਗਣ ਨਾਲ ਬੱਕਰੇ ਸਣੇ 4 ਮੱਝਾਂ ਝੁਲਸੀਆਂ, ਲੱਖਾਂ ਦਾ ਹੋਇਆ ਨੁਕਸਾਨ

04/27/2022 4:57:49 PM

ਮੁਕੰਦਪੁਰ (ਸੰਜੀਵ)- ਮੁਕੰਦਪੁਰ ਦੇ ਬਿਜਲੀ ਘਰ ਨੇੜੇ ਕਾਲੋਨੀ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਹਵੇਲੀ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ 4 ਮੱਝਾਂ ਅਤੇ ਇਕ ਬੱਕਰੇ ਦੇ ਸੜਨ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਇਸ ਅੱਗ ਦੀ ਘਟਨਾ ਸਬੰਧੀ ਪ੍ਰਵਾਸੀ ਮਜ਼ਦੂਰ ਸੁਖਰਾਜ ਪੁੱਤਰ ਗਯਾ ਦੀਨ ਨੇ ਦੱਸਿਆ ਕਿ ਮੈਂ ਦੁਪਹਿਰ ਦਾ ਖਾਣਾ ਖਾਣ ਲਈ ਘਰ ਗਿਆ ਮੇਰੇ ਪਿਛਿਉਂ ਘਰੇਲੂ ਬਿਜਲੀ ਸਪਲਾਈ ਤੋਂ ਕਿਸੇ ਤਰ੍ਹਾਂ ਨਵੀਂ ਲਿਆਂਦੀ ਤੂੜੀ ਨੂੰ ਅੱਗ ਲੱਗ ਗਈ, ਜਿਸ ਨਾਲ ਚਾਰ ਮੱਝਾਂ ਇਕ ਬੱਕਰਾ ਬੁਰੀ ਤਰ੍ਹਾਂ ਝੁਲਸ ਗਏ, ਜਿਸ ਨਾਲ ਮੇਰਾ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ:  ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਮੌਕੇ ’ਤੇ ਪਹੁੰਚੇ ਵੈਟਰਨਰੀ ਡਾਕਟਰ ਵਿਜੇ ਗਾਂਧੀ ਨੇ ਦੱਸਿਆ ਕਿ ਬੱਕਰੇ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਮੱਝਾਂ ਦੇ ਬਾਹਰਲੇ ਪਾਸੇ ਦੀ ਚਮੜੀ ਸੜ ਗਈ ਹੈ ਅਤੇ ਅੰਦਰੂਨੀ ਹਾਲਤ ਠੀਕ ਹੈ। ਬੱਕਰੇ ਨੂੰ ਛੱਡ ਕੇ ਬਾਕੀ ਮੱਝਾਂ ਖ਼ਤਰੇ ਤੋਂ ਬਾਹਰ ਹਨ ਫਿਰ ਵੀ ਤਿੰਨ-ਚਾਰ ਦਿਨ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ। ਪ੍ਰਵਾਸੀ ਮਜ਼ਦੂਰ ਮੁਲਖ ਰਾਜ ਨੇ ਦੱਸਿਆ ਕਿ ਪਿਛਲੇ ਸਮੇਂ ਚੋਰ ਤਿੰਨ ਮੱਝਾਂ ਚੋਰੀ ਕਰਕੇ ਲੈ ਗਏ ਸਨ। ਮੇਰਾ ਤਾਂ ਉਹ ਹੀ ਨੁਕਸਾਨ ਪੂਰਾ ਨਹੀਂ ਹੋਇਆ ਅਤੇ ਹੋਰ ਨੁਕਸਾਨ ਹੋ ਗਿਆ। ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਮੇਰੇ ਹੋਏ ਨੁਕਸਾਨ ਦੀ ਭਰਪਾਈ ਜ਼ਰੂਰ ਕੀਤੀ ਜਾਵੇ ਜਾਂ ਸਮਾਜ ਦੀ ਭਲਾਈ ਕਰਨ ਵਾਲੇ ਦਾਨ ਵੀਰਾਂ ਨੂੰ ਬੇਨਤੀ ਹੈ ਕਿ ਮੇਰੀ ਜ਼ਰੂਰ ਮਾਲੀ ਮਦਦ ਕੀਤੀ ਜਾਵੇ ਤਾਂ ਮੈਂ ਮਿਹਨਤ ਕਸ਼ਤ ਦੋਬਾਰਾ ਪੈਰਾਂ ’ਤੇ ਖੜਾ ਹੋ ਸਕਾ।

ਇਹ ਵੀ ਪੜ੍ਹੋ:  ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News