ਸਵੱਛ ਭਾਰਤ ਅਭਿਆਨ ਨੂੰ ਗ੍ਰਹਿਣ ਲਾ ਰਹੇ ਸ਼ਹਿਰ ’ਚ ਗੰਦਗੀ ਦੇ ਅੰਬਾਰ

12/14/2018 1:48:00 AM

ਹੁਸ਼ਿਆਰਪੁਰ,   (ਘੁੰਮਣ)-  ਹੁਸ਼ਿਆਰਪੁਰ ਦੇ ਵੱਖ-ਵੱਖ ਸਥਾਨਾਂ ’ਤੇ ਲੱਗੇ ਗੰਦਗੀ ਦੇ ਅੰਬਾਰ ਸਵੱਛ ਭਾਰਤ ਅਭਿਆਨ ਨੂੰ ਮੂੰਹ ਚਿਡ਼ਾਉਂਦੇ  ਤੇ ਗ੍ਰਹਿਣ ਲਾਉਂਦੇ ਨਜ਼ਰ ਆ ਰਹੇ ਹਨ। ਲੋਕਾਂ ਵੱਲੋਂ ਵਾਰ-ਵਾਰ ਧਿਆਨ ਦਿਵਾਏ ਜਾਣ ਦੇ ਬਾਵਜੂਦ ਨਗਰ ਨਿਗਮ ਲੋਕਾਂ ਨੂੰ ਰਾਹਤ ਦਿਵਾਉਣ ’ਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ।
 ਲੋਕਾਂ ਦਾ ਇਹ ਪ੍ਰਸ਼ਨ ਹੈ ਕਿ ਗੰਦਗੀ ਦੇ ਢੇਰਾਂ ਦੇ ਚੱਲਦੇ ਨਗਰ ਨਿਗਮ ਵੱਲੋਂ 2019 ’ਚ ਨਗਰ ਦੀ ਰੈਕਿੰਗ ਕਿਸ ਤਰ੍ਹਾਂ ਸੁਧਰੇਗੀ। ਸ਼ਹਿਰ ਦੇ ਜਲੰਧਰ ਰੋਡ ਖੇਤਰ ’ਚ ਸਿਵਲ ਹਸਪਤਾਲ ਦੀ ਚਾਰਦੀਵਾਰੀ ਦੇ ਨਾਲ ਫੈਲੀ ਗੰਦਗੀ ’ਚ ਅਕਸਰ ਲਾਵਾਰਸ ਪਸ਼ੂ ਆਪਣੀ ਖੁਰਾਕ ਤਲਾਸ਼ਦੇ ਨਜ਼ਰ ਆਉਂਦੇ ਹਨ। ਮੁਹੱਲਾ ਕੱਚਾ ਕਵਾਟਰ, ਜਲੰਧਰ ਰੋਡ ਤੇ ਸ੍ਰੀ ਚੰਦ ਮਾਰਕਿਟ ਦੇ ਦੁਕਾਨਦਾਰਾਂ ਵੱਲੋਂ  ਇਸ ਸਬੰਧ ’ਚ ਕਈ ਵਾਰ ਧਿਆਨ ਦਿਵਾਏ ਜਾਣ ਦੇ ਬਾਵਜੂਦ ਨਗਰ ਨਿਗਮ ਇਸ ਦਾ ਕੋਈ ਸਥਾਈ ਹੱਲ ਨਹੀਂ ਕੱਢ ਸਕੀ।
 ਇਸ ਤਰ੍ਹਾਂ ਮਾਡਲ ਟਾਊਨ ’ਚ ਰੌਸ਼ਨ ਗਰਾਊਂਡ ਨਜ਼ਦੀਕ ਸਥਾਪਤ ਕੀਤਾ ਗਿਆ ਡੰਪ ਲੋਕਾਂ  ਲਈ ਕਾਫ਼ੀ ਸਿਰਦਰਦੀ ਪੈਦਾ ਕਰ ਰਿਹਾ ਹੈ। ਇਸ ਖੇਤਰ ’ਚ ਨਿਕਲਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਪਣੇ ਨੱਕ, ਮੂੰਹ ਢੱਕ ਕੇ ਹੀ ਇੱਥੋਂ ਨਿਕਲਣਾ ਪੈਂਦਾ ਹੈ। ਵੱਖ-ਵੱਖ ਸੰਗਠਨਾਂ ਜਿਨ੍ਹਾਂ ’ਚ ਅੰਬੇਡਕਰ ਟਾਈਗਰ ਫੋਰਸ ਵੀ ਸ਼ਾਮਲ ਹੈ, ਵੱਲੋਂ ਇਸ ਡੰਪ ਨੂੰ ਹੋਰ ਸਥਾਨ ’ਤੇ ਤਬਦੀਲ ਕਰਨ  ਲਈ ਪ੍ਰਦਰਸ਼ਨ ਵੀ ਕੀਤੇ ਗਏ ਪਰ ਕੋਈ ਹੱਲ ਨਹੀਂ ਨਿਕਲਿਆ।
 ਹੁਸ਼ਿਆਰਪੁਰ ਦੇ ਫਗਵਾਡ਼ਾ ਰੋਡ ’ਤੇ ਰੇਲਵੇ ਫਾਟਕ ਨਜ਼ਦੀਕ ਫੈਲੀ ਗੰਦਗੀ ਤੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਦੇ ਨਜ਼ਦੀਕ ਡੀ.ਏ.ਵੀ. ਕਾਲਜ ਦੇ