ਮ੍ਰਿਤਕਾ ਸ਼ੀਲਾ ਰਾਣੀ ਪ੍ਰਭਾਕਰ ਦਾ ਹੋਇਆ ਪੋਸਟਮਾਰਟਮ, ਪੁਲਸ ਨੇ ਕੁਝ ਹੋਰ ਸ਼ੱਕ ਉਠਾਏ

09/19/2018 6:44:02 AM

ਜਲੰਧਰ,  (ਮਹੇਸ਼)-  ਪੰਜਾਬ ਪੁਲਸ ਦੇ ਅਸਿਸਟੈਂਟ ਇੰਸਪੈਕਟਰ ਜਨਰਲ (ਏ. ਆਈ. ਜੀ.) ਸਰੀਨ ਕੁਮਾਰ ਪ੍ਰਭਾਕਰ ਦੀ ਮਾਂ ਸ਼ੀਲਾ ਰਾਣੀ ਪ੍ਰਭਾਕਰ ਦੀ ਹੋਈ ਹੱਤਿਆ ਨੂੰ ਟਰੇਸ ਕਰਨ ਲਈ ਮੰਗਲਵਾਰ ਨੂੰ ਪੂਰਾ ਦਿਨ ਕਮਿਸ਼ਨਰੇਟ ਪੁਲਸ ਦੀਅਾਂ ਟੀਮਾਂ ਵੱਖ-ਵੱਖ ਪਹਿਲੂਅਾਂ ’ਤੇ ਜਾਂਚ ’ਚ ਲੱਗੀਅਾਂ ਰਹੀਅਾਂ, ਪਰ ਦੇਰ ਰਾਤ ਤੱਕ ਲੁਟੇਰਿਅਾਂ ਦਾ ਕੋਈ ਸੁਰਾਗ ਪੁਲਸ ਹੱਥ ਨਹੀਂ ਲੱਗਾ ਸੀ। ਹਾਲਾਂਕਿ ਪੁਲਸ ਨੇ ਇਸ ਵਾਰਦਾਤ ਕਾਰਨ ਅੱਜ ਵੀ ਦਕੋਹਾ ਇਲਾਕੇ ਤੋਂ ਕੁਝ ਸ਼ੱਕੀ ਲੋਕਾਂ ਨੂੰ ਉਠਾ ਕੇ ਪੁੱਛਗਿੱਛ ਕੀਤੀ ਹੈ ਪਰ ਬਾਅਦ ’ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪੁਲਸ ਨੇ ਅੱਜ ਵੀ ਹੋਰ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਚੈੱਕ ਕਰਨੀ ਚਾਹੀ ਪਰ ਵਾਰਦਾਤ ਵਾਲੀ ਜਗ੍ਹਾ ਦੇ ਆਸ-ਪਾਸ ਹੋਰ ਕਿਤੇ ਵੀ ਕੈਮਰੇ ਨਹੀਂ ਲੱਗੇ ਸਨ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮ੍ਰਿਤਕਾ ਸ਼ੀਲਾ ਰਾਣੀ ਪ੍ਰਭਾਕਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਉਨ੍ਹਾਂ ਦੇ ਪਰਿਵਾਰ ਵਾਲਿਅਾਂ ਨੂੰ ਸੌਂਪ ਦਿੱਤੀ ਹੈ। ਉਧਰ, ਪੁਲਸ ਅਧਿਕਾਰੀਅਾਂ ਨੇ ਅੱਜ ਵੀ ਦਾਅਵਾ ਕੀਤਾ ਹੈ ਕਿ ਵਾਰਦਾਤ ਨੂੰ ਜਲਦ ਹੀ ਟਰੇਸ ਕਰ ਲਿਆ ਜਾਵੇਗਾ।