ਅਣਪਛਾਤੇ ਦੁਕਾਨਦਾਰ ਦੀ ਮੌਤ

06/12/2019 12:05:41 AM

ਔਡ਼, (ਛਿੰਜੀ ਲਡ਼ੋਆ)- ਮਜਾਰਾ ਨੌਂ ਅਾਬਾਦ ਵਿਖੇ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਅਸਥਾਨ ਰਸੋਖਾਨਾ ਸਾਹਿਬ ਅੱਗੇ ਇਕ ਅਣਪਛਾਤੇ ਖਿਡਾਉਣੇ ਆਦਿ ਵੇਚਣ ਵਾਲੇ ਦੁਕਾਨਦਾਰ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਉਂਕਾਰ ਸਿੰਘ, ਅਹੁਦੇਦਾਰ ਬਲਦੇਵ ਸਿੰਘ, ਗੁਰਦੀਪ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਹੋਰ ਦੁਕਾਨਦਾਰ ਨੇ ਆ ਕੇ ਦੱਸਿਆ ਕਿ ਸਡ਼ਕ ’ਤੇ ਇਕ ਦੁਕਾਨਦਾਰ ਬੈਂਚ ’ਤੇ ਪਿਆ ਹੈ ਜੋ ਔਖੇ ਸਾਹ ਲੈ ਰਿਹਾ ਹੈ ਤੇ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਦੁਕਾਨਦਾਰ ਦਮ ਤੋਡ਼ ਚੁੱਕਾ ਸੀ। ਪ੍ਰਬੰਧਕਾਂ ਵੱਲੋਂ ਤੁਰੰਤ ਥਾਣਾ ਸਦਰ ਬੰਗਾ ਨੂੰ ਫੋਨ ਕੀਤਾ ਅਤੇ ਐੱਚ.ਸੀ. ਜਸਕਰਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਮ੍ਰਿਤਕ ਦਾ ਕੋਈ ਸ਼ਨਾਖਤੀ ਕਾਰਡ ਲੱਭਣ ਲਈ ਜੇਬਾਂ ਆਦਿ ਦੀ ਤਲਾਸ਼ੀ ਲਈ ਪਰ ਕੁਝ ਵੀ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਨੇ ਲਾਸ਼ ਨੂੰ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਮਜਾਰਾ ਨੌਂ ਅਾਬਾਦ ਵਿਖੇ 72 ਘੰਟੇੇ ਲਈ ਪਛਾਣ ਵਾਸਤੇ ਰੱਖ ਦਿੱਤਾ ਹੈ ਅਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News