ਤੇਜ਼ ਰਫਤਾਰ ਕਾਰ ਨਾਲ ਟਕਰਾ ਕੇੇ ਵਿਅਕਤੀ ਦੀ ਮੌਤ

02/13/2020 6:53:12 PM

ਕਾਠਗਡ਼੍ਹ,(ਰਾਜੇਸ਼)- ਬੀਤੀ ਸ਼ਾਮ 7 ਵਜੇ ਦੇ ਕਰੀਬ ਬਲਾਚੌਰ ਰੂਪਨਗਰ ਹਾਈਵੇ ਮਾਰਗ ਤੇ ਪੈਂਦੇ ਬੱਸ ਸਟਾਪ ਕਾਠਗਡ਼੍ਹ ਮੋਡ਼ ’ਤੇ ਇਕ ਵਿਅਕਤੀ ਦੀ ਰੋਡ ਕਰਾਸ ਕਰਨ ਲੱਗਿਆ ਤੇਜ਼ ਰਫਤਾਰ ਕਾਰ ਨਾਲ ਟਕਰਾ ਕੇ ਮੌਤ ਹੋ ਗਈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਦੱਸਿਆ ਕਿ ਇਕ ਛੱਜ ਵੇਚਣ ਵਾਲਾ ਵਿਅਕਤੀ ਸ਼ਾਮ 7 ਵਜੇ ਦੇ ਕਰੀਬ ਉਕਤ ਕਾਠਗਡ਼੍ਹ ਮੋਡ਼ ’ਤੇ ਚੰਡੀਗਡ਼੍ਹ ਤੋਂ ਜਲੰਧਰ ਵਾਲੇ ਪਾਸੇ ਨੂੰ ਜੋ ਕਿ ਕਾਫੀ ਨੀਵੀਂ ਹੈ ਵੱਲ ਨੂੰ ਉੱਤਰ ਕੇ ਜਾਣ ਲੱਗਾ ਤਾਂ ਚੰਡੀਗਡ਼੍ਹ ਸਾਈਡ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਇਕ ਤੇਜ਼ ਰਫਤਾਰ ਕਾਰ ਨੰਬਰ ਐੱਮ ਐੱਚ 01 ਬੀ ਯੂ 1608 ਨਾਲ ਟਕਰਾ ਗਿਆ ਤੇ ਗੰਭੀਰ ਜ਼ਖਮੀ ਹੋ ਕੇ ਰੋਡ ’ਤੇ ਡਿੱਗ ਪਿਆ, ਜਦਕਿ ਕਾਰ ਚਾਲਕ ਵਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਕਾਰ ਕਈ ਪਲਟੇ ਵੀ ਖਾ ਗਈ ਪਰ ਉਸ ਵਿਚ ਸਵਾਰ 3 ਵਿਅਕਤੀ ਵਾਲ-ਵਾਲ ਬਚ ਗਏ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਵਿਅਕਤੀ ਸਬੰਧੀ ਲੋਕਾਂ ਨੇ 108 ਐਂਬੂਲੈਂਸ ’ਤੇ ਫੋਨ ਕੀਤਾ ਪਰ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ ਅਤੇ ਜ਼ਖਮੀ ਵਿਅਕਤੀ ਤਡ਼ਫਦਾ ਹੋਇਆ ਦਮ ਤੋਡ਼ ਗਿਆ। ਇਸ ਤੋਂ ਬਾਅਦ ਥਾਣਾ ਕਾਠਗਡ਼੍ਹ ਦੀ ਪੁਲਸ ਨੇ ਆਪਣੀ ਗੱਡੀ ਮੰਗਵਾਕੇ ਮ੍ਰਿਤਕ ਵਿਅਕਤੀ ਨੂੰ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ।

108 ਐਂਬੂਲੈਂਸ ਨਹੀਂ ਪਹੁੰਚਦੀ ਸਮੇਂ ਸਿਰ

ਬੀਤੇ ਦਿਨੀਂ ਇਕ 40 ਦਿਨ ਦੇ ਬੱਚੇ ਨੂੰ ਬਚਾਉਣ ਲਈ ਇਕ ਐਂਬੂਲੈਂਸ ਦੇ ਡਰਾਈਵਰ ਵਲੋਂ ਕਰੀਬ 400 ਕਿਲੋਮੀਟਰ ਦਾ ਸਫਰ 4 ਘੰਟੇ ਤੋਂ ਵੀ ਘੱਟ ਸਮੇਂ ਵਿਚ ਗੱਡੀ ਮੰਜ਼ਿਲ ’ਤੇ ਲਾ ਦਿੱਤੀ ਸੀ ਪਰ ਸਾਡੀਆਂ ਐਂਬੂਲੈਂਸਾਂ ਦਾ ਹਾਲ ਇਹ ਹੈ ਕਿ ਕੁੱਝ ਕਿਲੋਮੀਟਰ ਦਾ ਸਫਰ ਤੈਅ ਕਰਦੇ ਵੀ ਕਈ ਘੰਟੇ ਲਾਉਂਦੇ ਹਨ। ਜਿਸਦੇ ਚਲਦਿਆ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਣ ਬਹੁਤੇ ਹਾਦਸੇ ਦੇ ਸ਼ਿਕਾਰ ਲੋਕ ਦਮ ਤੋਡ਼ ਜਾਂਦੇ ਹਨ।

Bharat Thapa

This news is Content Editor Bharat Thapa