ਇਸ ਸੀਜ਼ਨ ’ਚ ਸ਼ਹਿਰ ਦੀਆਂ 4 ਸੜਕਾਂ ਤੱਕ ਨਹੀਂ ਬਣਾ ਸਕਿਆ ਨਿਗਮ, ਰੋਜ਼ ਹੋ ਰਹੇ ਹਨ ਐਕਸੀਡੈਂਟ

07/17/2020 5:04:13 PM

ਜਲੰਧਰ(ਖੁਰਾਣਾ) - ਪੰਜਾਬ ’ਚ ਕਾਂਗਰਸ ਨੂੰ ਆਏ ਸਾਢੇ ਤਿੰਨ ਸਾਲ ਹੋ ਚੁੱਕੇ ਹਨ ਅਤੇ ਕੁਝ ਮਹੀਨਿਆਂ ਬਾਅਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਨਗਰ ਨਿਗਮ ’ਤੇ ਵੀ ਕਾਂਗਰਸ ਦਾ ਪੂਰੀ ਤਰ੍ਹਾਂ ਕਬਜ਼ਾ ਹੈ ਪਰ ਇਸਦੇ ਬਾਵਜੂਦ ਪਿਛਲੇ ਸੀਜ਼ਨ ਦੌਰਾਨ ਨਗਰ ਨਿਗਮ ਤੋਂ ਸ਼ਹਿਰ ਦੀਆਂ 4 ਸੜਕਾਂ ਤੱਕ ਨਹੀਂ ਬਣ ਸਕੀਆਂ।

ਪੂਰਾ ਜ਼ੋਰ ਲਾ ਦੇਣ ਤੋਂ ਬਾਅਦ ਵੀ ਨਿਗਮ ਨੇ ਪੀ. ਏ. ਪੀ. ਚੌਕ ਤੋਂ ਬੀ. ਐੱਸ. ਐੱਫ. ਚੌਕ ਤੱਕ ਦੀ 500 ਮੀਟਰ ਸੜਕ ਅਤੇ ਮਾਸਟਰ ਤਾਰਾ ਸਿੰਘ ਨਗਰ ਦੀ ਮੇਨ ਸੜਕ ਦਾ ਕੰਮ ਹੀ ਕੀਤਾ ਅਤੇ ਉਸ ਤੋਂ ਬਾਅਦ ਪਟੇਲ ਚੌਕ ਵਾਲੀ ਸੜਕ ਦਾ ਕੰਮ ਵੀ ਅਜੇ ਅਧੂਰਾ ਪਿਆ ਹੋਇਆ ਹੈ। ਇਸ ਤੋਂ ਇਲਾਵਾ ਨਿਗਮ ਨੇ ਮਾਡਲ ਟਾਊਨ ਤੇ ਇਕ ਅੱਧੀ ਹੋਰ ਥਾਂ ’ਤੇ ਛੋਟੀ ਮੋਟੀ ਸੜਕ ਬਣਾਈ ਹੈ।

ਓਲਡ ਹੁਸ਼ਿਆਰਪੁਰ ਰੋਡ, ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਮੇਨ ਰੋਡ ਅਤੇ ਕਈ ਹੋਰ ਸੜਕਾਂ ਦੇ ਨਿਰਮਾਣ ਕਾਰਜ ਲਟਕੇ ਹੋਏ ਹਨ, ਜਿਸ ਕਾਰਣ ਸ਼ਹਿਰ ਦੇ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ’ਚ ਕਾਂਗਰਸ ਅਤੇ ਨਿਗਮ ਪ੍ਰਸ਼ਾਸਨ ਪ੍ਰਤੀ ਕਾਫੀ ਗੁੱਸਾ ਹੈ। ਸਥਾਨਕ ਉਦਯੋਗਿਕ ਖੇਤਰਾਂ ਦੀ ਗੱਲ ਕਰੀਏ ਤਾਂ ਉਥੇ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਫੋਕਲ ਪੁਆਇੰਟ ਤੋਂ ਜੋ ਸੜਕ ਸਰਵਿਸ ਲੇਨ ਦੇ ਰੂਪ ਵਿਚ ਟ੍ਰਾਂਸਪੋਰਟ ਨਗਰ ਵੱਲ ਜਾਂਦੀ ਹੈ, ਉਥੇ ਪਿਛਲੇ ਡੇਢ-2 ਸਾਲ ਤੋਂ ਡੂੰਘਾ ਖੱਡਾ ਬਣਿਆ ਹੋਇਆ ਹੈ, ਜਿਸ ਨੂੰ ਭਰਨ ਦੀ ਿਜ਼ੰਮੇਵਾਰੀ ਕਿਸੇ ਨੇ ਨਹੀਂ ਉਠਾਈ ਅਤੇ ਰੋਜ਼ ਉਸ ਵਿਚ ਐਕਸੀਡੈਂਟ ਹੋ ਰਹੇ ਹਨ।

 

 

Harinder Kaur

This news is Content Editor Harinder Kaur