ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ

07/01/2023 3:17:23 PM

ਜਲੰਧਰ/ਆਦਮਪੁਰ (ਜਤਿੰਦਰ,ਚਾਂਦ,ਦਿਲਬਾਗੀ)- ਪਿੰਡ ਖਿਆਲਾ ਦੇ ਨੇੜੇ ਨਸਰਾਲਾ ਚੋਅ ਦੀਆਂ ਝਾੜੀਆਂ ’ਚ ਇਕ 35 ਤੋਂ 40 ਸਾਲ ਦੀ ਉਮਰ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਆਲੇ-ਦੁਆਲੇ ਦੇ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ।  ਜਾਣਕਾਰੀ ਮੁਤਾਬਕ ਪਿੰਡ ਖਿਆਲਾ ਦੇ ਉੱਥੋਂ ਲੰਘ ਰਹੇ ਸਰਬਜੀਤ ਸਿੰਘ ਪੁੱਤਰ ਆਲੋਕ ਸਿੰਘ ਨੇ ਥਾਣਾ ਆਦਮਪੁਰ ਨੂੰ ਸੂਚਿਤ ਕੀਤਾ ਕਿ ਇਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼, ਜਿਸ ਦੇ ਆਲੇ-ਦੁਆਲੇ ਕੀੜੇ ਮਕੌੜੇ ਘੁੰਮ ਰਹੇ ਹਨ ਤਾਂ ਪੁਲਸ ਨੇ ਸੂਚਨਾ ਮਿਲਦੇ ਸਾਰ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਰਬਜੀਤ ਸਿੰਘ ਦੇ ਬਿਆਨਾਂ ’ਤੇ ਧਾਰਾ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ’ਚ ਰੱਖ ਦਿੱਤਾ ਹੈ।

shivani attri

This news is Content Editor shivani attri