ਕੁੱਟ-ਮਾਰ ਕਰਕੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ

06/25/2019 1:15:48 AM

ਟਾਂਡਾ ਉਡ਼ਮੁਡ਼,(ਪੰਡਿਤ)- ਪਿੰਡ ਮਿਆਣੀ ਦੇ ਵਾਰਡ 6 ਦੇ ਮਾਈ ਮਸਤਾਨੀ ਅੱਡਾ ਨਜ਼ਦੀਕ ਇਕ ਘਰ ਵਿਚ ਦਾਖਲ ਹੋ ਕੇ ਚਾਰ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਅਾਰਾਮ ਕਰ ਰਹੇ ਵਿਅਕਤੀ ਨਾਲ ਕੁੱਟ-ਮਾਰ ਕਰਦੇ ਹੋਏ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਟਾਂਡਾ ਪੁਲਸ ਨੇ ਚੋਰੀ ਦਾ ਸ਼ਿਕਾਰ ਹੋਏ ਵਿਆਕਤੀ ਤਰਲੋਚਨ ਸਿੰਘ ਪੁੱਤਰ ਸੰਤੋਖ ਸਿੰਘ ਦੇ ਬਿਆਨ ਦੇ ਅਾਧਾਰ ’ਤੇ ਚਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਤਰਲੋਚਨ ਸਿੰਘ ਨੇ ਦੱਸਿਆ ਕਿ 23 ਜੂਨ ਦੀ ਦੁਪਹਿਰ ਨੂੰ ਘਰ ਇਕੱਲਾ ਸੀ ਅਤੇ ਅਾਰਾਮ ਕਰ ਰਿਹਾ ਸੀ। ਦੋ ਵਜੇ ਦੇ ਕਰੀਬ ਚਾਰ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਦੇ ਸਿਰ ਵਿਚ ਗੰਨ ਦੇ ਬੱਟ ਮਾਰੇ ਅਤੇ ਉਸ ਕੋਲੋਂ ਸੋਨੇ ਦਾ ਕਡ਼ਾ, ਸੋਨੇ ਦੀਆਂ ਤਿੰਨ ਮੁੰਦਰੀਆਂ, ਸੋਨੇ ਦੀ ਚੇਨ, ਦੋ ਮੋਬਾਇਲ ਅਤੇ 20 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਗਏ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਹੈ।

Bharat Thapa

This news is Content Editor Bharat Thapa