ਬੱਚਿਆਂ ਨਾਲ ਗਲਤ ਹਰਕਤਾਂ ਕਰਨ ਵਾਲੇ ਵਿਅਕਤੀ ਸਣੇ 5 ਵਿਰੁੱਧ ਮਾਮਲਾ ਦਰਜ

05/23/2019 5:26:48 AM

ਨੂਰਪੁਰਬੇਦੀ, (ਭੰਡਾਰੀ)- ਬੱਚਿਆਂ ਨਾਲ ਗਲਤ ਹਰਕਤ ਕਰਨ ਦੇ ਦੋਸ਼ਾਂ ਤਹਿਤ ਇਕ ਪਿਤਾ ਦੇ ਬਿਆਨਾਂ ’ਤੇ ਸਥਾਨਕ ਪੁਲਸ ਨੇ ਇਕ ਵਿਅਕਤੀ ਅਤੇ 4 ਔਰਤਾਂ ਖਿਲਾਫ਼ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ’ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ’ਚ ਸ਼ਿਕਾਇਤਕਰਤਾ ਦੀ ਪਤਨੀ, ਸੱਸ ਅਤੇ ਸਾਲੀ ਵੀ ਸ਼ਾਮਲ ਹਨ। ਬਲਾਕ ਦੇ ਪਿੰਡ ਪਚਰੰਡਾ ਦੇ ਸੋਢੀ ਰਾਮ ਪੁੱਤਰ ਨਿਰੰਜਣ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਪਤਨੀ ਦੇ ਅਮਰਜੀਤ ਸਿੰਘ ਉਰਫ ਫੌਜੀ ਨਿਵਾਸੀ ਸੈਦਪੁਰ, ਥਾਣਾ ਨੂਰਪੁਰਬੇਦੀ ਦੇ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਦੀ ਪਤਨੀ ਬੱਚਿਆਂ ਦੇ ਨਾਲ ਨੰਗਲ ਵਿਖੇ ਇਕ ਕਿਰਾਏ ਦੇ ਮਕਾਨ ’ਚ ਉਕਤ ਵਿਅਕਤੀ ਨਾਲ ਰਹਿੰਦੀ ਹੈ। ਉੱਥੇ ਹੀ ਉਕਤ ਵਿਅਕਤੀ ਨੇ ਉਸ ਦੇ ਬੱਚਿਆਂ ਨਾਲ ਗਲਤ ਹਰਕਤਾਂ ਕੀਤੀਆਂ ਹਨ ਜਿਸ ਦੇ ਉਸ ਦੇ ਕੋਲ ਪੁਖਤਾ ਸਬੂਤ ਹਨ। ਪੁਲਸ ਨੇ ਅਮਰਜੀਤ ਸਿੰਘ ਉਰਫ਼ ਫੌਜੀ ਪੁੱਤਰ ਭਜਨ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨਿਵਾਸੀ ਸੈਦਪੁਰ ਤੋਂ ਇਲਾਵਾ ਸ਼ਿਕਾਇਤਕਰਤਾ ਦੀ ਪਤਨੀ ਪੁਸ਼ਪਾ ਦੇਵੀ ਪੁੱਤਰੀ ਰਾਮਦਾਸ, ਸੱਸ ਰਕਸ਼ਾ ਦੇਵੀ ਅਤੇ ਸਾਲੀ ਸੁਨੀਤਾ ਦੇਵੀ ਪਤਨੀ ਸ਼ਮਸ਼ੇਰ ਸਿੰਘ ਨਿਵਾਸੀ ਮਹਿੰਦਪੁਰ, ਥਾਣਾ ਨੰਗਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਨੇ ਆਤਮ-ਹੱਤਿਆ ਕਰਨ ਦੀ ਦਿੱਤੀ ਸੀ ਧਮਕੀ

ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਲਫਾਸ ਦੀਆਂ ਗੋਲੀ ਖਾ ਕੇ ਆਤਮ-ਹੱਤਿਆ ਕਰਨ ਅਤੇ ਸੁਸਾਈਡ ਨੋਟ ਪਾਉਣ ਤੋਂ ਬਾਅਦ ਪੁਲਸ ਹਰਕਤ ’ਚ ਆਈ। ਸ਼ਿਕਾਇਤਕਰਤਾ ਨੇ ਥਾਣੇ ਪਹੁੰਚ ਕੇ ਬਿਆਨ ਦਰਜ ਕਰਵਾਏ ਜਿਸ ’ਤੇ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।

Bharat Thapa

This news is Content Editor Bharat Thapa