ਮੰਦਰ ਦੀਆਂ ਪੌੜੀਆਂ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

04/10/2022 6:38:07 PM

ਬੰਗਾ (ਚਮਨ/ਰਾਕੇਸ਼)-ਅੱਜ ਤੜਕਸਾਰ ਮੁਕੰਦਪੁਰ ਰੋਡ ’ਤੇ ਸਥਿਤ ਮਾਤਾ ਨੈਣਾ ਦੇਵੀ ਮੰਦਰ ਦੇ ਬਾਹਰ ਬਣੀਆਂ ਪੌੜੀਆਂ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਮੰਦਰ ਦੀਆਂ ਪੌੜੀਆਂ ’ਤੇ ਸੌਂ ਜਾਂਦਾ ਸੀ, ਜੋ ਬੀਤੀ ਦੇਰ ਰਾਤ ਵੀ ਮੰਦਰ ਦੀਆਂ ਪੌੜੀਆਂ ’ਤੇ ਸੁੱਤਾ ਪਿਆ ਹੀ ਮਰ ਗਿਆ।

ਇਸ ਦੀ ਸੂਚਨਾ ਮੰਦਰ ਕਮੇਟੀ ਵੱਲੋਂ ਅੱਜ ਸਵੇਰੇ ਥਾਣਾ ਸਿਟੀ ਬੰਗਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸ਼ਨਾਖਤ ਲਈ ਸਥਾਨਕ ਮਸੰਦਾਂ ਪੱਟੀ ਸ਼ਮਸ਼ਾਨਘਾਟ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਮ੍ਰਿਤਕ ਦੇ ਸਰੀਰ ’ਤੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਹੈ ਅਤੇ 50 ਕੁ ਸਾਲ ਦਾ ਲੱਗਦਾ ਹੈ, ਜਦਕਿ ਉਸ ਦੇ ਦਾੜ੍ਹੀ ਕੇਸ ਚਿੱਟੇ ਹਨ ਅਤੇ ਕੱਟੇ ਹੋਏ ਹਨ। ਪੁਲਸ ਨੇ ਉਸ ਦੀ ਪਛਾਣ ਕਰਵਾਉਣ ਦਾ ਬਹੁਤ ਯਤਨ ਕੀਤਾ ਪਰ ਸਮਾਚਾਰ ਲਿਖੇ ਜਾਣ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ।
 


Manoj

Content Editor

Related News