ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਜਨਾਨੀ ਕੋਲੋਂ ਪਰਸ ਖੋਹਿਆ

07/06/2020 6:37:36 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ ) -  ਮੋਟਰਸਾਈਕਲ ਸਵਾਰ ਦੋ  ਝਪਟਮਾਰਾਂ ਨੇ ਅੱਜ ਦੁਪਹਿਰ ਟਾਂਡਾ ਮਿਆਣੀ ਰੋਡ 'ਤੇ ਪਿੰਡ ਗਿੱਲ ਨਜ਼ਦੀਕ ਸਕੂਟਰੀ 'ਤੇ ਜਾ ਰਹੀ ਇਕ ਔਰਤ ਕੋਲੋਂ ਪਰਸ ਝਪਟ ਲਿਆ | ਝਪਟਮਾਰੀ ਦਾ ਸ਼ਿਕਾਰ ਹੋਈ ਔਰਤ ਮਨਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗਿਲਜੀਆਂ ਜਦੋ ਟਾਂਡਾ ਤੋਂ ਆਪਣੇ ਪਿੰਡ ਵੱਲ ਜਾ ਰਹੀ ਸੀ ਤਾਂ ਪਿੰਡ ਗਿੱਲ ਨਜ਼ਦੀਕ ਸੋਨਿਕਾ ਪੈਟਰੋਲ ਪੰਪ ਨਜ਼ਦੀਕ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਉਸਦਾ ਪਰਸ ਝਪਟ ਲਿਆ ਅਤੇ ਮਿਆਣੀ ਰੋਡ ਵੱਲ ਫਰਾਰ ਹੋ ਗਏ | ਔਰਤ ਮੁਤਾਬਿਕ ਪਰਸ ਵਿਚ ਲਗਭਗ 8 ਹਜ਼ਾਰ ਰੁਪਏ, ਮੋਬਾਈਲ ਅਤੇ ਜਰੂਰੀ ਦਸਤਾਵੇਜ ਸਨ | ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ | 

Harinder Kaur

This news is Content Editor Harinder Kaur