ਆਕਸੀਜਨ ਪਲਾਂਟ ਬਣਾਉਣ ਨੂੰ ਲੈ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕੀਤਾ ਇਹ ਐਲਾਨ

05/07/2021 7:08:01 PM

ਰੂਪਨਗਰ (ਸੱਜਣ ਸੈਣੀ)-ਜਦੋਂ-ਜਦੋਂ ਵੀ ਮਨੁੱਖਤਾ ਦੀ ਭਲਾਈ ਦੀ ਗੱਲ ਹੋਵੇਗੀ ਤਾਂ ਸਰਬੱਤ ਦਾ ਭਲਾ ਚੈਰੀਟਬਲ ਟਰੱਸਟ ਦਾ ਨਾਂ ਮੂਹਰਲੀਆਂ ਸਫ਼ਾਂ ’ਚ ਆਏਗਾ। ਇਸ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਪੀ. ਸਿੰਘ ਓਬਰਾਏ ਨੇ ਇੱਕ ਵਾਰ ਫਿਰ ਤੋਂ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।
PunjabKesari

ਕੋਰੋਨਾ ਮਹਾਮਾਰੀ ਦੇ ਵਧ ਰਹੇ ਕਹਿਰ ਦਰਮਿਆਨ ਆਕਸੀਜਨ ਦੀ ਘਾਟ ਕਾਰਨ ਹੋ ਰਹੀਆਂ ਮੌਤਾਂ ਨੂੰ ਵੇਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਨੇ ਦੁਬਈ ’ਚ ਬੈਠੇ ਇਕ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ 10 ਜ਼ਿਲ੍ਹਿਆਂ ’ਚ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਬਣਾਉਣ ਦੀ ਯੋਜਨਾ ’ਤੇ ਕੰਮ ਕਰਨ ਲਈ ਸਲਾਹ ਦਿੱਤੀ ਹੈ ਅਤੇ ਘੱਟੋ-ਘੱਟ ਅੱਧਾ ਖਰਚਾ ਟਰੱਸਟ ਵੱਲੋਂ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਸ਼੍ਰੀ ਜੇ. ਕੇ. ਜੱਗੀ ਅਤੇ ਕਾਰਜਕਾਰੀ ਮੈਂਬਰ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀ ਦੇਣ ਕਦੀ ਨਹੀਂ ਦੇ ਸਕਦੇ।


Manoj

Content Editor

Related News