ਭਗੌੜਾ ਕਰਾਰ ਮੁਲਜ਼ਮ ਆਇਆ ਪੁਲਸ ਅੜਿੱਕੇ

04/04/2024 4:51:49 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਅਤੇ ਡੀ. ਐੱਸ. ਪੀ. ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਭਗੌੜਿਆਂ ਦੀ ਗ੍ਰਿਫ਼ਤਾਰੀ ਲਈ ਵਿੱਢੀ ਮੁਹਿੰਮ ਤਹਿਤ ਟਾਂਡਾ ਪੁਲਸ ਦੀ ਟੀਮ ਨੇ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਭਗੌੜਾ ਕਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। 

ਥਾਣਾ ਮੁਖੀ ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਚੌਂਕੀ ਇੰਚਾਰਜ ਬਸਤੀ ਬੋਹੜਾ ਥਾਣੇਦਾਰ ਰਾਜਵਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਭਗੌੜਾ ਕਰਾਰ ਮੁਲਜ਼ਮ ਦੀ ਪਛਾਣ ਵਿਜੇ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਪਹਾੜੀਪੁਰ (ਕਪੂਰਥਲਾ) ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮੁਲਜ਼ਮ ਅਤੇ ਇਸ ਦੇ ਦੋ ਹੋਰ ਸਾਥੀਆਂ ਖ਼ਿਲਾਫ਼ 13 ਜੁਲਾਈ 2018 ਨੂੰ ਥਾਣਾ ਟਾਂਡਾ ਵਿਚ ਪਿੰਡ ਡੂਮਾਣਾ ਦੇ ਇਕ ਘਰ ਵਿਚ ਚੋਰੀ ਕਰਨ ਦਾ ਮਾਮਲਾ ਦਰਜ ਹੋਇਆ ਸੀ ਅਤੇ ਇਸ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਹੁਣ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਅਗਲੇਰੀ ਕਾਰਵਾਈ ਵਿਚ ਜੁਟ ਗਈ ਹੈ। 

ਇਹ ਵੀ ਪੜ੍ਹੋ: ਸਪੇਨ ਦੀ ਥਾਂ ਭੇਜਿਆ ਮੋਰੱਕੋ, 20 ਲੱਖ ਦੇ ਕਰਜ਼ੇ ਹੇਠਾਂ ਆਇਆ ਗ਼ਰੀਬ ਪਰਿਵਾਰ, ਵਾਪਸ ਪਰਤ ਸੁਣਾਈ ਦੁੱਖ਼ਭਰੀ ਦਾਸਤਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

shivani attri

This news is Content Editor shivani attri