ਟੈਂਟ ਕਾਰੋਬਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਫ਼ਦ ਨੇ ਭੇਜਿਆ ਮੰਗ ਪੱਤਰ

09/16/2020 4:33:04 PM

ਨਵਾਂਸ਼ਹਿਰ (ਤ੍ਰਿਪਾਠੀ)— ਟੈਂਟ ਕਾਰੋਬਾਰੀਆਂ ਦੇ ਇਕ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਮਾਰਫਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਹੈ, ਜਿਸ 'ਚ ਟੈਂਟ ਕਾਰੋਬਾਰ ਨੂੰ ਖੋਲ੍ਹਣ ਦੀ ਮਨਜੂਰੀ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ

ਵਫ਼ਦ ਦੀ ਅਗਵਾਈ ਕਰ ਰਹੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜੇ. ਕੇ . ਦੱਤਾ ਅਤੇ ਚੇਤਰਾਮ ਰਤਨ ਸਾਬਕਾ ਕੌਂਸਲਰ ਨੇ ਕਿਹਾ ਕਿ ਟੈਂਟ ਕਾਰੋਬਾਰ ਦੇ ਨਾਲ ਕਈ ਹੋਰ ਕਾਰੋਬਾਰ ਜਿਵੇਂ ਕਰਿਆਨਾ ਸਟੋਰ, ਕੰਫੈਕਸ਼ਨਰੀ, ਵੇਟਰ, ਬਿਸਤਰ ਭੰਡਾਰ, ਸੁਨਾਰ, ਲਾਈਟ ਅਤੇ ਸਾਊਂਡ ਆਦਿ ਨਾਲ ਸਬੰਧਤ ਹੈ। ਟੈਂਟ ਕਾਰੋਬਾਰ ਦੇ ਬੰਦ ਰਹਿਣ ਨਾਲ ਉਪਰੋਕਤ ਸਾਰੇ ਵਪਾਰ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ ''ਚ ਪੁਲਸ ਦਾ ਵੱਡਾ ਝੂਠ ਆਇਆ ਸਾਹਮਣੇ

ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਉਹ ਪਹਿਲਾ ਹੀ ਮੁਸ਼ਕਲ ਹਾਲਾਤਾਂ ਤੋਂ ਗੁਜ਼ਰ ਰਹੇ ਹਨ ਅਤੇ ਹੁਣ ਕਾਰੋਬਾਰ ਨਾ ਖੁਲ੍ਹਣ ਦੇ ਚਲਦੇ ਆਰਥਿਕ ਤੰਗੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ, ਜਿਸ ਨਾਲ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਟੈਂਟ ਕਾਰੋਬਾਰ ਖੋਲ੍ਹਣ ਦੀ ਮਨਜੂਰੀ ਦੇਣ ਦੀ ਮੰਗ ਕੀਤੀ ਹੈ। ਇਸ ਸਮੇਂ ਗੌਰਵ ਕੁਮਾਰ, ਨਰੇਸ਼ ਬੰਸਲ, ਦਿਨੇਸ਼ ਕੁਮਾਰ ਲਾਲੀ, ਜਰਨੈਲ ਸਿੰਘ ਸੈਣੀ, ਨਰੇਸ਼ ਚੰਦ ਅਰੋੜਾ, ਅਜੀਤ ਸਿੰਘ, ਚਰਨਦੀਪ ਸਿੰਘ, ਰਤਨ, ਹਨੀ ਚੋਪੜਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਵਿਧਾਇਕ ਕੋਟਲੀ ਦੀ ਮਾਤਾ ਦੇ ਦਿਹਾਂਤ 'ਤੇ ਮਜੀਠੀਆ ਵੱਲੋਂ ਦੁੱਖ ਦਾ ਪ੍ਰਗਟਾਵਾ

shivani attri

This news is Content Editor shivani attri