ਮੰਦਿਰਾਂ ’ਚ ਲੋੜਵੰਦਾਂ ਨੂੰ ਭੋਜਨ ਮਿਲੇ, ਇਸ ਲਈ ਹਰ ਵਿਅਕਤੀ ਦੇੇਵੇ ਆਪਣਾ ਯੋਗਦਾਨ: ਪਦਮਸ਼੍ਰੀ ਵਿਜੇ ਚੋਪੜਾ

08/09/2021 5:16:29 PM

ਗੜ੍ਹਸ਼ੰਕਰ ( ਸ਼ੋਰੀ)- ਮੰਦਿਰ ਮਾਤਾ ਵੈਸ਼ਨੋ ਦੇਵੀ ਗੜ੍ਹਸ਼ੰਕਰ ਵਿਚ ਆਯੋਜਿਤ ਸ੍ਰੀ ਸ਼ਿਵ ਮਹਾਪੁਰਾਣ ਕਥਾ ਵਿੱਚ ਵਿਸ਼ੇਸ ਤੌਰ ’ਤੇ ਪਹੁੰਚੇ ਪਦਮਸ਼੍ਰੀ ਵਿਜੇ ਚੋਪੜਾ ਜੀ ਪਹੁੰਚੇ। ਵਿਜੇ ਚੋਪੜਾ ਜੀ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਿਲ ਜੁਲ ਕੇ ਅਜਿਹੀਆਂ ਕੋਸ਼ਿਸ਼ਾਂ ਸ਼ੁਰੂ ਕਰਨੀਆਂ ਪੈਣਗੀਆਂ ਕਿ ਮੰਦਿਰਾਂ ਵਿੱਚ ਲੋੜਵੰਦਾਂ ਨੂੰ ਭੋਜਨ ਅਤੇ ਖਾਸ ਕਰਕੇ ਵਿਧਵਾ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਤਕਸੀਮ ਕੀਤਾ ਜਾਵੇ ਅਤੇ ਜਦ ਅਜਿਹਾ ਹੋਵੇਗਾ ਤਾਂ ਅਥਾਹ ਪ੍ਰਸੰਨਤਾ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰਾ ਇਹ ਨਿਸ਼ਾਨਾ ਹੈ ਕਿ ਸਾਰੇ ਮੰਦਿਰਾਂ ਵਿੱਚ ਭੁੱਖੇ ਨੂੰ ਭੋਜਨ ਜ਼ਰੂਰ ਮਿਲੇ ਅਤੇ ਇਸ ਦੇ ਲਈ ਸਮਾਜ ਨਾਲ ਜੁੜੇ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਪਵੇਗਾ। ਕਥਾ ਦੇ ਪ੍ਰਬੰਧਕ ਰਾਜੇਸ਼ ਕੌਸ਼ਲ ਅਤੇ ਉਨ੍ਹਾਂ ਦੀ ਧਰਮ ਪਤਨੀ ਸੀਮਾ ਕੌਸ਼ਲ, ਮਾਤਾ ਊਸ਼ਾ ਕੌਸ਼ਲ, ਮਿਹਰ ਕੌਸ਼ਲ ਜਰਮਨੀ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਹਰ ਸਾਲ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਵਾਉਣ ਤੇ ਉਹ ਵਧਾਈ ਦੇ ਪਾਤਰ ਹਨ।

ਸ੍ਰੀ ਵਿਜੇ ਚੋਪੜਾ ਨੇ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਏ ਜਾ ਰਹੇ ਸ਼ਹੀਦ ਪਰਿਵਾਰ ਫੰਡ ਰਾਹੀਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਹੱਦਾਂ ’ਤੇ ਸ਼ਹੀਦ ਹੋਣ ਵਾਲੇ ਲੋਕਾਂ ਲਈ ਇਕ ਲੱਖ ਅਤੇ ਫੱਟੜ ਹੋਣ ਵਾਲਿਆਂ ਲਈ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਇਸ ਫੰਡ ਦੇ ਰਾਹੀਂ ਦਿੱਤੀ ਜਾਂਦੀ ਹੈ ਜੋਕਿ ਲੋਕਾਂ ਵੱਲੋਂ ਹੀ ਚਲਾਇਆ ਜਾਂਦਾ ਹੈ। ਪਦਮਸ਼੍ਰੀ ਵਿਜੇ ਚੋਪੜਾ ਨੇ ਉਨ੍ਹਾਂ ਵੱਲੋਂ ਵਿਧਵਾ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਸਿਕ ਰਾਸ਼ਨ ਦੀ ਸ਼ੁਰੂਆਤ ਕਰਨ ਦਾ ਕਿੱਸਾ ਦੱਸਦੇ ਹੋਏ ਦੱਸਿਆ ਕਿ ਅੱਜ ਤੋਂ ਚੌਦਾਂ ਸਾਲ ਪਹਿਲਾਂ ਹਰਿਆਣਾ ਭੂੰਗਾ ਵਿੱਚ ਇਹ ਕੰਮ ਸ਼ੁਰੂ ਕੀਤਾ ਗਿਆ ਜੋ ਕਿ ਅੱਜ ਇਕ ਵਿਸ਼ਾਲ ਰੂਪ ਲੈ ਚੁੱਕਾ ਹੈ। ਉਨ੍ਹਾਂ ਮੰਦਿਰ ਮਾਤਾ ਵੈਸ਼ਨੋ ਦੇਵੀ ਦੇ ਪ੍ਰਬੰਧਕਾਂ ਨੂੰ ਵੀ ਅਜਿਹਾ ਹੀ ਉਪਰਾਲਾ ਸ਼ੁਰੂ ਕਰਨ ਲਈ ਅਪੀਲ ਕੀਤੀ। ਮੰਦਿਰ ਪ੍ਰਬੰਧਕੀ ਕਮੇਟੀ ਤੋਂ ਮਾਤਾ ਚੰਦਰ ਪ੍ਰਭਾ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਪੰਕਜ ਕਿ੍ਰਪਾਲ ਨੇ ਭਰੋਸਾ ਦਿੱਤਾ ਕਿ ਜਲਦ ਹੀ ਗਿਆਰਾਂ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਹਰ ਮਹੀਨੇ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ

PunjabKesari

ਵਿਆਸ ਗੱਦੀ ਤੋਂ ਆਚਾਰੀਆ ਸ਼੍ਰੀ ਹਰੀਓਮ ਸ਼ਾਸਤਰੀ ਨੇ ਭਗਵਾਨ ਸ਼ਿਵ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਲੀਨ ਕਰ ਦਿੱਤਾ। ਉਨ੍ਹਾਂ ਨੇ ਇਸ ਮੌਕੇ ’ਤੇ ਬਿਲ ਪੱਤਰ ਅਤੇ ਸ਼ੰਮੀ ਪੱਤਰ ਦੀ ਮਹਿਮਾ ਦਾ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਸ਼ਰਧਾਲੂ ਨੂੰ ਦੋਵਾਂ ਤ੍ਹਾਂ ਦੇ ਬੂਟੇ ਭੇਂਟ ਕੀਤੇ। ਇਸ ਮੌਕੇ ਵੱਖ ਵੱਖ ਮੰਦਿਰਾਂ ਨਾਲ ਜੁੜੇ ਵੱਡੀ ਗਿਣਤੀ ਵਿੱਚ ਪਹੁੰਚੇ ਪੁਜਾਰੀਆਂ ਨੇ ਸਮੂਹਿਕ ਤੌਰ ’ਤੇ ਭਗਵਾਨ ਸ਼ਿਵ ਸ਼ੰਕਰ ਦੇ ਮਹਾਂ ਮੰਤਰਾਂ ਦਾ ਜਾਪ ਕਰਦੇ ਵਿਸ਼ਵ ਕਲਿਆਣ ਦੀ ਕਾਮਨਾ ਕੀਤੀ। ਇਸ ਮੌਕੇ ਰਾਜੇਸ਼ ਕੌਸ਼ਲ ਅਤੇ ਸੀਮਾ ਕੌਂਸਲ ਨੇ ਸਤਿਕਾਰਯੋਗ ਪਦਮਸ਼੍ਰੀ ਵਿਜੇ ਚੋਪੜਾ ਜੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।  

ਇਹ ਵੀ ਪੜ੍ਹੋ : ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਜ਼ਰੂਰੀ

ਸਮਾਰੋਹ ਦੌਰਾਨ ਮੰਦਿਰ ਮਾਤਾ ਵੈਸ਼ਨੋ ਦੇਵੀ ਤੋਂ ਪ੍ਰਧਾਨ ਵੇਦ ਪ੍ਰਕਾਸ਼ ਕਿ੍ਰਪਾਲ, ਸਨਾਤਨ ਧਰਮ ਮੰਦਰ ਤੋਂ ਸੋਮਨਾਥ ਅੋਹਰੀ, ਨਗਰ ਕੌਂਸਲ ਤੋਂ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸੂਕਾ, ਕੌਂਸਲਰ ਹਰਪ੍ਰੀਤ ਸਿੰਘ, ਭਾਵਨਾ ਕਿਰਪਾਲ, ਰਾਜਕੁਮਾਰ ਪਾਰਤੀ, ਪੰਡਿਤ ਰਵਿੰਦਰ ਗੌਤਮ, ਲਲਿਤ ਸੋਨੀ, ਬੀਨੂ ਅਰੋੜਾ, ਜੌਹਨੀ ਅਰੋੜਾ, ਡਾ ਦੀਪਕ, ਡਾ ਬਿੱਟੂ ਕੋਕੋਵਾਲ ਮਜਾਰੀ, ਰਾਣਾ ਜੀ, ਅਜੇ ਅਗਨੀਹੋਤਰੀ, ਚੇਤਨ ਗੁਲਾਟੀ, ਅਨੂਪ ਅਗਨੀਹੋਤਰੀ ਵਿਸ਼ੇਸ ਤੌਰ ਤੇ ਆਪਣੇ ਸਾਥੀਆਂ ਸਹਿਤ ਪਹੁੰਚੇ।

ਇਕ ਟਰੱਕ ਰਾਹਤ ਸਮੱਗਰੀ ਦੇਣ ਦਾ ਐਲਾਨ
ਪਿੰਡ ਕੁਨੈਲ ਤੋਂ ਡੇਰਾ ਟੇਢਾ ਪੀਰ ਤੋਂ ਬਾਲਯੋਗੀ ਖੜ੍ਹੇ ਸੁਰੀ ਸੁੰਦਰ ਮੁਨੀ ਜੀ ਮਹਾਰਾਜ ਵੱਲੋਂ ਜੰਮੂ ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਇਕ ਟਰੱਕ ਰਾਹਤ ਸਮੱਗਰੀ ਦੇਣ ਦਾ ਐਲਾਨ ਪਿ੍ਰੰ ਬਖਸ਼ੀਸ਼ ਕੌਰ ਵੱਲੋਂ ਕੀਤਾ ਗਿਆ। ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਬਾਬਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਖੁਦ ਇਹ ਸਮੱਗਰੀ ਲੈਣ ਲਈ ਡੇਰੇ ਜਾਣਗੇ।

ਧਰਮ ਖੇਤਰ ਨਾਲ ਜੁੜੇ ਪਹਿਲੂਆਂ ਤੇ ਵਿਚਾਰ ਸਾਂਝੇ ਕੀਤੇ  
ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਮੰਦਰ ਮਾਤਾ ਵੈਸ਼ਨੋ ਦੇਵੀ ਦੇ ਪ੍ਰਧਾਨ ਵੇਦ ਪ੍ਰਕਾਸ਼ ਕਿ੍ਰਪਾਲ ਦੇ ਨਿਵਾਸ ਸਥਾਨ ਤੇ ਜਾ ਕੇ ਉਨ੍ਹਾਂ ਨਾਲ ਧਾਰਮਿਕ ਖੇਤਰ ਨਾਲ ਜੁੜੇ ਅਨੇਕਾਂ ਪਹਿਲੂਆਂ ਸਬੰਧੀ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ। ਇਸ ਮੌਕੇ ਭਾਵਨਾ ਕਿਰਪਾਲ, ਯੁਵਾ ਨੇਤਾ ਪ੍ਰਣਬ ਕਿਰਪਾਲ ਵੀ ਹਾਜ਼ਰ ਸਨ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News