ਮੀਂਹ ਤੇ ਠੰਡੀਆਂ ਹਵਾਵਾਂ ਨਾਲ ਡਿੱਗਾ ਪਾਰਾ

11/08/2019 12:43:33 AM

ਕਪੂਰਥਲਾ, (ਮਹਾਜਨ)— ਪਿਛਲੇ ਕੁਝ ਦਿਨਾਂ 'ਚ ਆਸਮਾਨ 'ਚ ਫੈਲੀ ਸਮੌਗ ਕਾਰਣ ਲੋਕਾਂ ਨੂੰ ਸਾਹ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੌਗ ਤੋਂ ਰਾਹਤ ਪਾਉਣ ਲਈ ਲੋਕ ਮੀਂਹ ਪੈਣ ਦਾ ਇੰਤਜ਼ਾਰ ਕਰ ਰਹੇ ਸਨ। ਵੀਰਵਾਰ ਦੀ ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਤੋਂ ਬਾਅਦ ਕਰੀਬ 4 ਵਜੇ ਸ਼ੁਰੂ ਹੋਏ ਮੀਂਹ ਨੇ ਜਿਥੇ ਸਰਦੀ ਦਾ ਅਹਿਸਾਸ ਕਰਵਾਇਆ ਉੱਥੇ ਹੀ ਤਾਪਮਾਨ 'ਚ 3 ਤੋਂ 4 ਡਿੱਗਰੀ ਤਕ ਕਮੀ ਆਈ, ਇਸਦੇ ਨਾਲ ਹੀ ਆਸਮਾਨ 'ਚ ਫੈਲੀ ਸਮੌਗ ਤੋਂ ਵੀ ਹੁਣ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਮੀਂਹ ਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਠਰਨ ਲਈ ਮਜਬੂਰ ਕਰ ਦਿੱਤਾ। ਲੋਕ ਵੀ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੇ ਲਈ ਜਿਥੇ ਘਰ 'ਚ ਦੁਬਕੇ ਰਹਿਣ ਉੱਥੇ ਜੇਕਰ ਕੋਈ ਜ਼ਰੂਰੀ ਕੰਮ ਦੇ ਲਈ ਘਰ ਤੋਂ ਬਾਹਰ ਨਿਕਲਦੇ ਤਾਂ ਖੁਦ ਨੂੰ ਪੂਰੀ ਤਰ੍ਹਾਂ ਕਵਰ ਕਰ ਕੇ ਜਾਂ ਗਰਮ ਕਪੜੇ ਪਾ ਕੇ ਬਾਹਰ ਨਿਕਲੇ। ਕਰੀਬ ਦੋ ਘੰਟੇ ਹੋਈ ਤੇਜ਼ ਬਾਰਿਸ਼ ਦੇ ਕਾਰਣ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਪਾਣੀ ਭਰ ਗਿਆ, ਜਿਸ ਨਾਲ ਪੈਦਲ ਚੱਲਣ ਵਾਲੇ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਉੱਧਰ ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਕਰੀਬ 4 ਐੱਮ. ਐੱਮ. ਮੀਂਹ ਦਰਜ ਕੀਤਾ ਅਤੇ ਘੱਟੋ ਘੱਟ ਤਾਪਮਾਨ 14 ਡਿੱਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਿਹਾ। ਜੇਕਰ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਰਹੀ ਤਾਂ ਸਰਦੀ 'ਚ ਵਾਧਾ ਹੋ ਸਕਦਾ ਹੈ।

KamalJeet Singh

This news is Content Editor KamalJeet Singh