ਖੇਤੀਬਾੜੀ ਤੇ ਜਲ ਦੇ ਖੇਤਰ ’ਚ ਤਕਨੋਲੌਜੀ ਨਵੀਨਤਾ ਕੇਂਦਰ ਸਥਾਪਿਤ ਕਰਨ ਲਈ 110 ਕਰੋੜ ਦੀ ਰਾਸ਼ੀ ਮਨਜ਼ੂਰ

08/09/2020 6:03:35 PM

ਰੂਪਨਗਰ (ਵਿਜੇ ਸ਼ਰਮਾ) - ਇੱਕ ਉਦਾਹਰਣਾਤਮਕ ਫ਼ੈਸਲੇ ਤਹਿਤ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨੋਲੌਜੀ ਵਿਭਾਗ (ਡੀ.ਐੱਸ.ਟੀ) ਨੇ ਖੇਤੀਬਾੜੀ ਤੇ ਜਲ ਦੇ ਖੇਤਰ ’ਚ ਤਕਨੋਲੌਜੀ ਨਵੀਨਤਾ ਕੇਂਦਰ (ਟੀ.ਆਈ.ਐੱਚ) ਸਥਾਪਿਤ ਕਰਨ ਲਈ 110 ਕਰੋੜ ਰੁਪਏ ਦੀ ਰਾਸ਼ੀ ਨੂੰ ਮੰਨਜੂਰੀ ਦਿੱਤੀ ਹੈ । ਇਸ ਨਵੀਨਤਮ ਖੋਜ ਕੇਂਦਰ ਦਾ ਮੁੱਖ ਉਦੇਸ਼ ਖੇਤੀਬਾੜੀ ਨੂੰ ਵੱਧ ਤੋਂ ਵੱਧ ਅਨੂਕੁਲ ਸਰੋਤਾਂ ਦੇ ਨਾਲ ਇੱਕ ਲਾਭਦਾਇਕ ਉਦਯੋਗ ਬਣਾਉਣਾ ਹੈ ।

ਇੱਕ ਖੇਤੀਬਾੜੀ ਰਾਜ ਦੇ ਹਿੱਸੇ ਦੇ ਰੂਪ ’ਚ ਇਹ ਜਲ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਖੋਜ ਸ਼ੁਰੂ ਕਰਨ ਦੇ ਲਈ ਆਈ. ਆਈ. ਟੀ ਰੂਪਨਗਰ ਦੇ ਕਾਰਜ ਖੇਤਰਾਂ ਵਿਚੋਂ ਇੱਕ ਰਿਹਾ ਹੈ । ਅਵਧ ਦਾ ਉਦੇਸ਼ ਵਿਗਿਆਨਿਕ ਖੋਜ ਕਰਨਾ ਹੈ ਅਤੇ ਮੂਲ ਸਥਾਪਿਤ ਕਰਨਾ, ਉਤਪਾਦ ਅਤੇ ਖੇਤਰਾਂ ਵਿਚ ਉਨ੍ਹਾਂ ਨੂੰ ਲਾਗੂ ਕਰਨ ਲਈ ਸੰਬੰਧਿਤ ਵਿਭਾਗਾਂ ਦੇ ਨਾਲ ਕੰਮ ਕਰਨਾ ਹੈ । ਇਹ ਖੋਜਕਰਤਾਵਾਂ ਅਤੇ ਤਕਨੋਲੌਜੀਆਂ ਨਾਲ ਜੁੜੇ ਕਾਮਿਆਂ ਦੇ ਲਈ ਤਕਨੋਲੌਜੀ ਅਤੇ ਅਭਿਆਸ ਯਤਨਾਂ ਨੂੰ ਵਿਕਸਿਤ ਕਰਨ ਦੇ ਲਈ ਇੱਕ ਕੌਮੀ ਮੰਚ ਪ੍ਰਦਾਨ ਕਰੇਗਾ। ਜੋ ਖੇਤੀਬਾੜੀ ਅਤੇ ਪਾਣੀ ਦੇ ਖੇਤਰ ਵਿਚ ਦੇਸ਼ ਦੇ ਸਮੁੱਚੇ ਦ੍ਰਿਸ਼ ਵਿਚ ਸੁਧਾਰ ਕਰ ਸਕਦਾ ਹੈ ।

ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਇਹ ਮਿਸ਼ਨ ਦੇਸ਼ ਵਿਚ ਖੇਤੀਬਾੜੀ ਅਤੇ ਜਲ ਖੇਤਰ ਅਤਿਆਧੁਨਿਕ ਖੋਜ ਦੇ ਲਈ ਮਦਦ ਕਰੇਗਾ । ਕੇਂਦਰੀ ਕੋਰ ਟੀਮ ਵਿਚ ਡਾ. ਪ੍ਰਾਬੀਰ ਸਰਕਾਰ (ਪਰਾਲੀ ਪ੍ਰਬੰਧਨ ਅਤੇ ਵਾਤਾਵਰਣ), ਡਾ. ਨੀਰਜ ਗੋਇਲ (ਖੇਤੀਬਾੜੀ ਵਿਚ ਏਆਈ), ਡਾ. ਨੀਲਕੰਠ ਨਿਰਮਲਕਰ (ਜਲ ਗੁਣਵੱਤਾ ਪ੍ਰਬੰਧਨ), ਡਾ. ਸੁਮਨ ਕੁਮਾਰ (ਖੇਤੀਬਾੜੀ ਵਿਚ ਆਈ.ਓ.ਟੀ ਅਤੇ ਆਈ. ਓ. ਈ.ਈ), ਡਾ. ਐਲ. ਵਿਜੇ ਅਨੰਦ (ਜਲ ਅਤੇ ਮਿੱਟੀ ਗੁਣਵੱਤਾ ਪ੍ਰਬੰਧਨ), ਡਾ. ਪੁਸ਼ਪੇਂਦਰ ਪੀ ਸਿੰਘ (ਜਲ ਤੇ ਮਿੱਟੀ ਵਿਚ ਖਤਰਨਾਕ ਪਦਾਰਥ ਜਾਂਚਣ ਹਿੱਤ) ਅਤੇ ਡਾ. ਮੁਕੇਸ਼ ਕੁਮਾਰ (ਏ. ਆਈ. ਆਧਾਰਿਤ ਖੇਤੀਬਾੜੀ ਨਿਗਰਾਨੀ) ਸ਼ਾਮਲ ਹਨ।


rajwinder kaur

Content Editor

Related News