ਖੇਤੀਬਾੜੀ ਦੇ ਵਿਕਾਸ ਲਈ ਕਿਸਾਨਾਂ ਨੂੰ ਤਕਨੀਕੀ ਸੁਨੇਹੇ ਪੁੱਜਦਾ ਕਰਨਾ ਬੇਹੱਦ ਜਰੂਰੀ: ਡਾ. ਸੁਰਿੰਦਰ ਸਿੰਘ

03/18/2020 5:36:14 PM

ਜਲੰਧਰ (ਨਰੇਸ਼ ਗੁਲਾਟੀ)—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਤਕਨੀਕੀ ਸੁਨੇਹੀਆਂ ਨੂੰ ਕਿਸਾਨ ਸਿਖਲਾਈ ਕੈਪਾਂ ਰਾਹੀ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਪਰ ਹੁਣ ਕੋਰੋਨਾ ਵਾਇਰਸ ਲਈ ਜਾਰੀ ਗਾਈਡਲਾਈਨਜ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਅਧੀਨ ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹਨਾਂ ਵੱਲੋ ਕਿਸਾਨਾਂ ਤੱਕ ਖੇਤੀ ਦੇ ਮਹੱਤਵਪੂਰਨ ਸੁਨੇਹੇ ਪਿੰਡਾਂ 'ਚ ਗੁਰਦੁਆਰਿਆ ਰਾਹੀ ਲਾਉੂਡ ਸਪੀਕਰਾਂ ਦੇ ਜ਼ਰੀਏ ਪਹੁੰਚਾਏ ਜਾਣ।

ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਵਕਤ ਕਣਕ ਦੀ ਫਸਲ ਸਿੱਟਿਆ ਤੇ ਆਈ ਹੋਈ ਹੈ ਅਤੇ ਕਿਸਾਨਾਂ ਨੂੰ ਫਸਲ 'ਤੇ ਕੀੜੇ-ਮਕੌੜਿਆ ਅਤੇ ਬਿਮਾਰੀਆਂ, ਖੇਤਾਂ 'ਚ ਅੱਗ ਲੱਗਣ ਦੀਆਂ ਦੁਰਘਟਨਾਵਾਂ, ਖੇਤੀ ਵਿਭਿੰਨਤਾ ਅਧੀਨ ਮੂੰਗੀ ਅਤੇ ਢਾਂਚੇ ਦੀ ਕਾਸ਼ਤ ਅਤੇ ਕਣਕ ਦਾ ਸੁਧਰਿਆ ਬੀਜ ਤਿਆਰ ਕਰਨ ਸਬੰਧੀ ਤਕਨੀਕੀ ਸੁਨੇਹੇ ਕਿਸਾਨਾਂ ਤੱਕ ਪਹੁੰਚਾਉਣੇ ਬਹੁਤ ਜਰੂਰੀ ਹਨ। ਇਸ ਲਈ ਵਿਭਾਗ ਵੱਲੋ ਪਹਿਲ ਕਰਦਿਆ ਜ਼ਿਲੇ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੋਰੋਨਾ ਵਾਈਰਸ ਦੇ ਪ੍ਰਕੋਪ ਨੂੰ ਧਿਆਨ 'ਚ ਰੱਖਦੇ ਹੋਏ ਪਿੰਡਾਂ 'ਚ ਲਾਊਡ ਸਪੀਕਰਾਂ ਰਾਹੀ ਸਵੇਰੇ/ਸ਼ਾਮ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਸੁਨੇਹੇ ਪ੍ਰਸਾਰਿਤ ਕੀਤੇ ਜਾਣ। ਡਾ. ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਮੂਹ ਬਲਾਕਾਂ ਨੂੰ ਹਰ ਇਕ ਹਫਤੇ ਐਡਵਾਇਜ਼ਰੀ ਜਾਰੀ ਕੀਤੀ ਜਾਇਆ ਕਰੇਗੀ ਤਾਂ ਜੋ ਸੁਨੇਹੇ ਕੈਪਾਂ ਰਾਹੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣੇ ਸੀ, ਉਹਨਾਂ ਨੂੰ ਪਿੰਡਾਂ ਦੇ ਸਪੀਕਰਾਂ ਰਾਹੀਂ ਪੁੱਜਦਾ ਕੀਤਾ ਜਾਵੇ। 
-ਸੰਪਰਕ ਅਫਸਰ
-ਦਫਤਰ ਮੁੱਖ ਖੇਤੀਬਾੜੀ ਅਫਸਰ

Iqbalkaur

This news is Content Editor Iqbalkaur