ਰੂਪਨਗਰ ਵਿਖੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਧਰਨਾ

04/25/2022 5:54:10 PM

ਰੋਪੜ (ਸੱਜਣ ਸੈਣੀ)- ਇਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰਜ਼ 'ਤੇ ਵਧੀਆ ਬਣਾਉਣ ਲਈ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਲਈ ਗਏ ਹੋਏ ਹਨ, ਉੱਥੇ ਹੀ ਸਿੱਖਿਆ ਮਹਿਕਮੇ ਦੇ ਇਕ ਫ਼ੈਸਲੇ ਖਿਲਾਫ਼ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਜਿਲ੍ਹਾ ਰੂਪਨਗਰ ਅੰਦਰ ਈ. ਟੀ. ਟੀ. ਤੋਂ ਹੈੱਡਟੀਚਰ ਅਹੁਦਿਆਂ ਦੇ ਮਾਮਲੇ ਵਿੱਚ ਜਰਨਲ ਵਰਗ ਦੇ ਹਿੱਤਾਂ ਨੂੰ ਢਾਹ ਲੱਗਣ ਦੇ ਰੋਸ ਵੱਝੋਂ ਅੱਜ ਜਿਲ੍ਹੇ ਭਰ ਤੋਂ ਹਜ਼ਾਰਾਂ ਦੀ ਵਿੱਚ ਅਧਿਆਪਕ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਇਕੱਠੇ ਹੋਏ। ਇਸ ਰੋਸ ਮੁਜਾਹਰੇ ਵਿੱਚ ਚੰਨੀ ਸਰਕਾਰ ਵੇਲੇ ਦੇ ਸਮੇਂ ਤੋਂ ਸਬੰਧਤ ਅਹੁਦਿਆਂ ਵਿੱਚ ਜਰਨਲ ਵਰਗ ਦੇ ਹਿੱਤਾਂ ਨੂੰ ਢਾਹ ਲਗਾਉਣ 'ਤੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। 

ਇਹ ਵੀ ਪੜ੍ਹੋ : ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ ਤੇਜ਼ਧਾਰ ਹਥਿਆਰ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਸ਼ਾਮਲ ਅਧਿਆਪਕਾਂ ਦੇ ਰੋਸ ਨੂੰ ਵੇਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਮੌਕੇ ਸਬੰਧਤ ਅਧਿਆਪਕਾਂ ਦਾ ਪੱਖ ਸੁਣਨ ਲਈ ਹਾਜ਼ਰ ਹੋਏ। ਜਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ 28 ਅਪ੍ਰੈਲ ਨੂੰ ਸਵੇਰੇ 9 ਵਜੇ ਜਿਲ੍ਹਾ ਸਿੱਖਿਆ ਦਫ਼ਤਰ ਵਿਖੇ ਫੈੱਡਰੇਸ਼ਨ ਦੇ ਆਗੂ ਸਾਥੀ ਆਪਣਾ ਪੱਖ ਰੱਖਣਗੇ, ਉਦੋ ਤੱਕ ਇਨ੍ਹਾਂ ਤਰੱਕੀਆਂ ਸਬੰਧੀ ਅਗਲੇਰੀ ਕਾਰਵਾਈ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਿਜਲੀ ਦੇ ਮੁੱਦੇ ’ਤੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਆਖੀ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

shivani attri

This news is Content Editor shivani attri