ਅਧਿਆਪਕ ਦਿਵਸ ''ਤੇ ਸ਼ਹੀਦ ਫ਼ੌਜੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ''ਚ ਮਦਦ ਕਰਨ ਦਾ ਐਲਾਨ: ਚੌ. ਕੁਮਾਰ ਸੈਣੀ

09/05/2020 6:36:53 PM

ਦਸੂਹਾ (ਝਾਵਰ)— ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਤ ਕੇ. ਐੱਮ. ਐੱਸ. ਕਾਲਜ ਆਫ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਅੱਜ ਅਧਿਆਪਕ ਦਿਵਸ ਦੇ ਮੌਕੇ 'ਤੇ ਡਾਕਟਰ ਰਾਧਾਕ੍ਰਿਸ਼ਨਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕੇ. ਐੱਮ. ਐੱਸ ਕਾਲਜ ਪਰਿਵਾਰ ਨੇ ਸਾਰੇ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੇ. ਐੱਮ. ਐੱਸ. ਕਾਲਜ ਆਪਣੇ ਉਦੇਸ਼ “ਕਰਮ ਮਿਹਨਤ ਸੇਵਾ'' ਨੂੰ ਮੁੱਖ ਰੱਖਦੇ ਹੋਏ ਹਮੇਸ਼ਾ ਹੀ ਵਿਦਿਆਰਥੀ ਵਰਗ ਦੀ ਸੇਵਾ ਕਰਦਾ ਆ ਰਿਹਾ ਹੈ।
ਇਹ ਵੀ ਪੜ੍ਹੋ: ​​​​​​​ ਬਿਨਾਂ ਸਹਾਰੇ ਚੱਲਣ 'ਚ ਅਸਮਰਥ ਇਨ੍ਹਾਂ ਅਧਿਆਪਕਾਂ ਨੇ ਕੋਰੋਨਾ ਕਾਲ 'ਚ ਵੀ ਨਿਭਾਈ ਅਹਿਮ ਭੂਮਿਕਾ

ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਇਸ ਦਿਹਾੜੇ 'ਤੇ ਇਕ ਨਵਾਂ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਸਹਰਦਾਂ 'ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਇਕ ਨਵੀਂ ਯੋਜਨਾ ਰਾਹੀਂ ਉਨ੍ਹਾਂ ਨੂੰ ਇਕ ਖਾਸ ਵਜੀਫਾ ਦਿੱਤਾ ਜਾਵੇਗਾ, ਜਿਸ ਨਾਲ ਸ਼ਹੀਦ ਪਰਿਵਾਰਾਂ ਦੇ ਬੱਚੇ ਕੇ. ਐੱਮ. ਐੱਸ ਕਾਲਜ ਵਿਖੇ ਆਪਣੀ ਉੱਚ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਮਾਨਵ ਸੈਣੀ ਅਤੇ ਰਿਟਾ. ਪ੍ਰਿੰਸੀਪਲ ਸਤੀਸ਼ ਕਾਲੀਆ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ​​​​​​​:  ਅਧਿਆਪਕ ਦਿਵਸ ਮੌਕੇ 'ਦਿ ਗ੍ਰੇਟ ਖਲੀ' ਨੇ ਕੀਤਾ ਆਪਣੇ ਗੁਰੂ ਨੂੰ ਯਾਦ, ਇਨ੍ਹਾਂ ਕਰਕੇ ਛੂਹੀਆਂ ਬੁਲੰਦੀਆਂ


shivani attri

Content Editor

Related News