ਟੈਕਸੀ ਚਾਲਕਾਂ ਨੇ ਘੇਰੀ ਨਿੱਜੀ ਕੰਪਨੀ ਦੀ ਬੱਸ, ਪੰਜਾਬ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ

05/07/2021 5:37:18 PM

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਮੋਮੀ)-ਬੀਤੀ ਸ਼ਾਮ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਮੈਂਬਰਾਂ ਨੇ ਚੌਲਾਂਗ ਟੋਲ ਪਲਾਜ਼ਾ ’ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰ ਕੇ ਹਾਈਵੇ ’ਤੇ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਨੂੰ ਰੋਕ ਕੇ ਟਾਂਡਾ ਪੁਲਸ ਨੂੰ ਸੂਚਨਾ ਦਿੱਤੀ। ਬੱਸ ’ਚ ਪ੍ਰਵਾਸੀ ਮਜ਼ਦੂਰਾਂ ਨੂੰ ਮੁਕੇਰੀਆਂ ਤੋਂ ਬਿਹਾਰ ਨੂੰ ਲਿਜਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੁਲਾੜ ’ਚ ਬੇਕਾਬੂ ਹੋਏ ਚੀਨੀ ਰਾਕੇਟ ਨੇ ਵਧਾਈ ਅਮਰੀਕਾ ਦੀ ਟੈਨਸ਼ਨ

ਇਸ ਮੌਕੇ ਟੈਕਸੀ ਚਾਲਕਾਂ ਨੇ ਪੰਜਾਬ ਸਰਕਾਰ ਤੇ ਟਰਾਂਸਪੋਰਟ ਮਾਫੀਆ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੈਕਸੀ ਚਾਲਕਾਂ ਦੇ ਪ੍ਰਧਾਨ ਬਿੱਟਾ ਗਿੱਲ, ਵਿੱਕੀ ਚੀਮਾ, ਗੋਲਡੀ, ਗੱਗੂ, ਬਿੱਲਾ , ਸੰਨੀ, ਕਾਰਾ, ਪ੍ਰੀਤ, ਗੁਰਪ੍ਰੀਤ ਸਿੰਘ, ਭਗਵਾਨ ਸਿੰਘ, ਦੀਪਾ ਖੱਖ ਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਵਧਣ ਕਾਰਨ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਟਰਾਂਸਪੋਰਟ ਨੂੰ ਲੈ ਕੇ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ’ਚ  ਘਿਰੇ ਅਮਰੀਕੀ ਉਪ-ਰਾਸ਼ਟਰਪਤੀ ਦੇ ਰਿਸ਼ਤੇਦਾਰ

ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਟੈਕਸੀ ਚਾਲਕ 5 ਸੀਟਰ ਕਾਰ ਅੰਦਰ ਸਿਰਫ ਇੱਕ ਸਵਾਰੀ ਤੇ 7 ਸੀਟਰ ਅੰਦਰ ਸਿਰਫ ਦੋ ਸਵਾਰੀਆਂ ਹੀ ਬਿਠਾ ਕੇ ਚਲਾ ਸਕਦੇ ਹਨ, ਜਦਕਿ ਨਿੱਜੀ ਤੇ ਸਰਕਾਰੀ ਬੱਸਾਂ ’ਚ 50 ਫੀਸਦੀ ਤੱਕ ਸਵਾਰੀਆਂ ਬਿਠਾ ਕੇ ਚਲਾ ਸਕਦੇ ਹਨ । ਕਿਸੇ ਵੀ ਵਿਅਕਤੀ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਅੰਦਰ ਦਾਖਲ ਹੋਣ ਲਈ 72 ਘੰਟੇ ਪਹਿਲਾਂ ਦੀ ਕੋਰੋਨਾ ਰਿਪੋਰਟ ਹੋਣੀ ਲਾਜ਼ਮੀ ਹੈ ਪਰ ਇਸ ਨਿੱਜੀ ਬੱਸ ਵਿੱਚ ਸ਼ਰੇਆਮ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਉੱਧਰ ਟਾਂਡਾ ਪੁਲਸ ਦੇ ਇੰਚਾਰਜ ਇੰਸਪੈਕਟਰ ਬਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬੱਸ ਦਾ ਚਲਾਨ ਕੱਟਿਆ।
 


Manoj

Content Editor

Related News