ਟਾਂਡਾ: ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ, ਮਹਿਕਮਾ ਕੁੰਭਕਰਨੀ ਨੀਂਦ ਸੁੱਤਾ

05/06/2021 12:52:03 PM

ਟਾਂਡਾ ਉੜਮੁੜ (ਜਸਵਿੰਦਰ)- ਟਾਂਡਾ ਇਲਾਕੇ ਅੰਦਰ ਕਣਕ ਦੀ ਕਟਾਈ ਉਪਰੰਤ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ ਜਦਿਕ ਖੇਤੀਬਾੜੀ ਮਹਿਕਮਾ ਅੱਖਾਂ ਮੀਚੀ ਸਭ ਕੁਝ ਵੇਖਦੇ ਹੋਏ ਵੀ ਟਾਂਡਾ ਇਲਾਕੇ ਵਿੱਚ ਕਣਕ ਦੇ ਨਾੜ ਨੂੰ ਅੱਗ ਤੋਂ ਸੇਫ ਦੱਸ ਰਿਹਾ ਹੈ। 

ਇਹ ਵੀ ਪੜ੍ਹੋ :  ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)

ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨਾਂ ਦਾ  ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਪਰ ਦੂਜੇ ਪਾਸੇ ਮਹਿਕਮਾ ਖੇਤੀਬਾੜੀ ਦਫ਼ਤਰ ਅੰਦਰ ਬੈਠਾ ਹੀ ਟਾਂਡਾ ਇਲਾਕੇ ਅੰਦਰ ਅੱਗ ਨਾ ਲੱਗਣ ਦੀ ਸੰਭਾਵਨਾ ਜਤਾ ਕੇ ਟਾਂਡਾ ਇਲਾਕੇ ਨੂੰ ਸੇਫ  ਦੱਸ ਰਿਹਾ ਹੈ ਜਦ ਕਿ ਸਾਡੇ ਪੱਤਰਕਾਰ ਵੱਲੋਂ ਲਗਾਈ ਗਈ ਅੱਗ ਅਤੇ ਸੜੇ ਹੋਏ ਨਾੜ ਦੀਆਂ ਤਸਵੀਰਾਂ ਵੀ ਕੈਮਰੇ ਅੰਦਰ ਕੈਦ ਹਨ। ਕੀ ਮਹਿਕਮੇ ਦੇ ਉੱਚ ਅਧਿਕਾਰੀ ਇਸ ਉਤੇ ਗੌਰ ਫੁਰਮਾਉਣਗੇ ਅਤੇ ਤਾਂ ਜਾਂ ਫਿਰ ਮਹਿਕਮੇ ਦੇ ਅਧਿਕਾਰੀ ਕਰਮਚਾਰੀ ਇਸੇ ਤਰ੍ਹਾਂ ਹੀ ਦਫ਼ਤਰ ਅੰਦਰ ਬੈਠੇ ਆਪਣਾ ਲਿਹਾਜ਼ ਪਾਲਦੇ ਹੋਏ ਇਲਾਕੇ ਨੂੰ ਅੱਗ ਤੋਂ ਸੇਫ ਕਰਾਰ ਦਿੰਦੇ ਰਹਿਣਗੇ।

ਇਹ ਵੀ ਪੜ੍ਹੋ : ਕਪੂਰਥਲਾ ’ਚ ਪੰਜਾਬ ਪੁਲਸ ਦੀ ਧੱਕੇਸ਼ਾਹੀ, ਵੀਡੀਓ ’ਚ ਵੇਖੋ ਕਿਵੇਂ ਰੇਹੜੀ ਨੂੰ ਲੱਤਾਂ ਮਾਰ ਚੁੱਕ-ਚੁੱਕ ਸੁੱਟੀਆਂ ਸਬਜ਼ੀਆਂ


shivani attri

Content Editor

Related News