ਟਾਂਡਾ ਉੜਮੁੜ ''ਚ ਮਹਿਕਮਾ ਮਾਲ ਅੰਦਰ ਲੁੱਟ-ਖਸੁੱਟ ਦਾ ਪਰਦਾਫਾਸ਼

04/05/2021 5:57:20 PM

ਟਾਂਡਾ ਉੜਮੁੜ (ਜਸਵਿੰਦਰ)- ਟਾਂਡਾ ਦੇ ਮਹਿਕਮਾ ਮਾਲ ਅੰਦਰ ਬੈਠੇ ਅਸ਼ਟਾਮ ਫਰੋਸਾਂ ਵੱਲੋਂ ਗਾਹਕਾਂ ਦੀ ਵੱਡੀ ਲੁੱਟ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਅਫ਼ਵਾਹਾਂ ਚੱਲ ਰਹੀਆਂ ਸਨ। ਇਹ ਅਫ਼ਵਾਹ ਅੱਜ ਸੱਚਾਈ ਵਿੱਚ ਉਸ ਵਕਤ ਬਦਲ ਗਈ ਜਦੋਂ ਟਾਂਡਾ ਸਬ ਤਹਿਸੀਲ ਵਿਚ ਬੈਠਾ ਇਕ ਅਸ਼ਟਾਮ ਫਰੋਸ਼ ਸਬ ਤਹਿਸੀਲ ਭੂੰਗਾ ਦੇ ਮ੍ਰਿਤਕ ਹਰਦੀਪ ਸਿੰਘ ਅਸ਼ਟਾਮ ਫਰੋਸ਼ ਦੇ ਅਸ਼ਟਾਮ ਵੇਚ ਕੇ ਵੱਡੀ ਲੁੱਟ ਕਰਦਿਆਂ ਸ਼ਰੇਆਮ ਫੜਿਆ ਗਿਆ। 

ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਗਗਨਦੀਪ ਸਿੰਘ ਜੱਜ ਦਾ ਦਿਹਾਂਤ

ਅੱਜ ਪੱਤਰਕਾਰਾਂ ਵੱਲੋਂ ਕੀਤੇ ਗਏ ਸਟਿੰਗ ਅਪ੍ਰੇਸ਼ਨ ਦੌਰਾਨ ਸੱਚਾਈ ਉਸ ਵੇਲੇ ਸਾਹਮਣੇ ਆਈ ਜਦੋਂ ਪੱਤਰਕਾਰਾਂ ਵੱਲੋਂ ਇਕ ਵਿਅਕਤੀ ਨੂੰ ਇਕ 50 ਰੁਪਏ ਵਾਲਾ ਅਸ਼ਟਾਮ ਲੈਣ ਲਈ ਅਸ਼ਟਾਮ ਫਰੋਸ਼ ਰਜਵੰਤ ਸਿੰਘ ਕੋਲ ਭੇਜਿਆ ਗਿਆ। ਰਜਵੰਤ ਸਿੰਘ ਨੇ ਉਕਤ 50 ਰੁਪਏ ਵਾਲਾ ਅਸ਼ਟਾਮ 80 ਰੁਪਏ ਵਿੱਚ ਦਿੱਤਾ। ਜਦੋਂ ਪੱਤਰਕਾਰਾਂ ਵੱਲੋਂ ਉਕਤ ਅਸ਼ਟਾਮ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਪਰਤੱਖ ਰੂਪ ਵਿੱਚ ਸਾਹਮਣੇ ਆਈ ਕਿ ਉਕਤ ਅਸ਼ਟਾਮ ਫਰੋਸ਼ ਸਬ ਤਹਿਸੀਲ ਭੂੰਗਾ ਦੇ ਮ੍ਰਿਤਕ ਅਸ਼ਟਾਮ ਫਰੋਸ ਦੇ 24 ਮਾਰਚ 2021 ਦੀ ਤਾਰੀਖ਼ ਪਾ ਕੇ ਅਸ਼ਟਾਮ ਵੇਚ ਰਿਹਾ ਸੀ। ਜਿਸ ਸਬੰਧੀ ਉਕਤ ਗਾਹਕ ਨੂੰ ਪੱਤਰਕਾਰਾਂ ਵੱਲੋਂ ਨਾਲ ਲਿਜਾ ਕੇ ਨਾਇਬ ਤਹਿਸੀਲਦਾਰ ਟਾਂਡਾ ਉਂਕਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਵੀ ਆਪਣੀ ਤਹਿਸੀਲ ਅੰਦਰ ਅਜਿਹਾ ਹੋਣ ਤੋਂ ਇੰਨਕਾਰ ਕਰਨ ਲੱਗੇ ਜਿਸ ਤੇ ਪੱਤਰਕਾਰਾਂ ਨੇ ਮੰਗ ਕੀਤੀ ਕਿ ਇਕ ਅਸ਼ਟਾਮ ਨੂੰ ਹੁਣ ਫਿਰ ਦੋਬਾਰਾ ਉਸ ਵਿਅਕਤੀ ਕੋਲੋਂ ਮੰਗਵਾਇਆ ਜਾਵੇ, ਜਿਸ ਉਤੇ ਨਾਇਬ ਤਹਿਸੀਲਦਾਰ ਸਾਹਿਬ ਨੇ ਆਪਣੀ ਜੇਬ ਵਿਚੋਂ 100 ਰੁਪਏ ਉਕਤ ਗ੍ਰਾਹਕ ਨੂੰ ਦੁਬਾਰਾ ਫਿਰ ਅਸ਼ਟਾਮ ਲਿਆਉਣ ਲਈ ਦਿੱਤੇ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ

ਉਕਤ ਅਸ਼ਟਾਮ ਰਜਵੰਤ ਸਿੰਘ ਨੇ ਦੋਬਾਰਾ ਫਿਰ 50 ਰੁਪਏ ਵਾਲਾ ਅਸ਼ਟਾਮ 80 ਰੁਪਏ ਵਿੱਚ ਦਿੱਤਾ ਜਦਕਿ ਉਥੇ ਬੈਠੇ ਇਹ ਵੀ ਗੱਲ ਸਾਹਮਣੇ ਆਈ ਕਿ 500 ਰੁਪਏ ਵਾਲਾ ਅਸ਼ਟਾਮ 700 ਰੁਪਏ ਵਿੱਚ ਵੇਚਿਆ ਜਾ ਰਿਹਾ ਸੀ, ਜਿਸ ਉੱਪਰ ਵੀ ਮ੍ਰਿਤਕ ਹਰਦੀਪ ਸਿੰਘ ਦੀ ਮੋਹਰ ਲੱਗਣ ਉਪਰੰਤ ਦਸਤਖ਼ਤ ਕੀਤੇ ਗਏ ਹਨ ਅਤੇ ਪਿਛਲੀ 24 ਮਾਰਚ ਦੀ ਤਾਰੀਖ ਪਾਈ ਗਈ ਸੀ।
ਇਸ ਅਸ਼ਟਾਮ ਨੂੰ ਜਦੋਂ ਨਾਇਬ ਤਹਿਸੀਲਦਾਰ ਸਾਹਿਬ ਕੋਲ ਦੋਬਾਰਾ ਪੇਸ਼ ਕੀਤਾ ਗਿਆ ਤਾਂ ਨਾਇਬ ਤਹਿਸੀਲਦਾਰ ਸਾਹਿਬ ਦੇ ਦੰਦ ਦੱਬੇ ਰਹਿ ਗਏ ਅਤੇ ਕੁੱਝ ਵੀ ਕਹਿਣ ਤੋਂ ਗੁਰੇਜ ਕਰਨ ਲੱਗੇ। ਪੱਤਰਕਾਰਾਂ ਦੇ ਦਬਾਅ ਦੇ ਚੱਲਦਿਆਂ ਨਾਇਬ ਤਹਿਸੀਲਦਾਰ ਸਾਹਿਬ ਨੂੰ ਉਕਤ ਅਸ਼ਟਾਮ ਫਰੋਸ ਤੇ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਜਦਕਿ ਦੂਜੇ ਪਾਸੇ ਗਲਤੀ ਕਰ ਚੁੱਕੇ ਅਸ਼ਟਾਮ ਫਰੋਸ਼ ਰਜਵੰਤ ਸਿੰਘ ਆਪਣੀ ਗਲਤੀ ਮੰਨਣ ਤੋਂ ਵੀ ਇਨਕਾਰੀ ਕਰਨ ਲੱਗਾ।  

ਇਹ ਵੀ ਪੜ੍ਹੋ : ਗੈਂਗਸਟਰ ਮੁਖ਼ਤਾਰ ਅੰਸਾਰੀ ਸਬੰਧੀ ਵੱਡੇ ਖ਼ੁਲਾਸੇ, ਮਹਿਮਾਨਾਂ ਵਾਂਗ ਰੂਪਨਗਰ ਦੀ ਜੇਲ੍ਹ ਅੰਦਰ ਹੁੰਦੀ ਹੈ ਸੇਵਾ

ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਟਾਂਡਾ ਦਾ
ਇਸ ਸਬੰਧੀ ਨਾਇਬ ਤਹਿਸੀਲਦਾਰ ਉਂਕਾਰ ਸਿੰਘ ਨੇ ਕਿਹਾ ਕਿ ਉਕਤ ਅਸ਼ਟਾਮ ਫਰੋਸ਼ ਰਜਵੰਤ ਸਿੰਘ ਤੇ ਉਹ ਬਣਦੀ ਕਾਰਵਾਈ ਕਰਨਗੇ ਅਤੇ ਉਨਾਂ ਵਿਸ਼ਵਾਸ ਦਵਾਇਆ ਕਿ ਉਹ ਉਕਤ ਅਸ਼ਟਾਮ ਫਰੋਸ ਦਾ ਲਾਇਸੰਸ ਕੈਂਸਲ ਕਰਵਾਉਣ ਲਈ ਵੀ ਉਚ ਅਧਿਕਾਰੀਆਂ ਨੂੰ ਲਿਖਣਗੇ। ਉਧਰ ਆਮ ਪਬਲਿਕ ਅਤੇ ਇਸ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਅਸ਼ਟਾਮ ਫਰੋਸ ਦਾ ਲਾਇਸੈਂਸ ਰੱਦ ਕੀਤਾ ਜਾਵੇ ਤਾਂ ਜੋ  ਟਾਂਡਾ ਸਬ ਤਹਿਸੀਲ ਵਿੱਚ ਹੁੰਦੀ ਲੁੱਟ ਤੋਂ ਬਾਕੀ ਅਸ਼ਟਾਮ ਫਰੋਸ ਵੀ ਸਬਕ ਲੈ ਸਕਣ।  

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਨਵਾਂਸ਼ਹਿਰ ਦੇ ਕਿਸਾਨ ਕੇਵਲ ਸਿੰਘ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News