ਐਤਵਾਰ ਨੂੰ ਦੁਕਾਨ ਖੋਲ੍ਹਣ ''ਤੇ ਟਾਂਡਾ ਪੁਲਸ ਨੇ ਦੂਸਰੀ ਵਾਰ ਦੁਕਾਨਦਾਰ ''ਤੇ ਮਾਮਲਾ ਕੀਤਾ ਦਰਜ

07/06/2020 11:38:58 AM

ਟਾਂਡਾ ਉੜਮੁੜ(ਵਰਿੰਦਰ ਪੰਡਿਤ,ਪਰਮਜੀਤ ਸਿੰਘ ਮੋਮੀ ) - ਅੱਡਾ ਸਰਾਂ 'ਤੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਐਤਵਾਰ ਨੂੰ ਦੁਕਾਨ ਖੋਲ੍ਹਣ ਵਾਲੇ ਇਕ ਦੁਕਾਨਦਾਰ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ  ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਹੇਸ਼ ਕੁਮਾਰ ਅਤੇ ਮਨਜੀਤ ਸਿੰਘ ਦੀ ਟੀਮ ਵੱਲੋਂ ਇਹ ਕਾਰਵਾਈ ਗੁਰੂ ਕ੍ਰਿਪਾ ਕਨਫੈਕਸ਼ਨਰੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਮਾਨਾ ਪੁੱਤਰ ਅੰਮ੍ਰਿਤ ਲਾਲ ਨਿਵਾਸੀ ਕੰਧਾਲਾ ਜੱਟਾਂ ਦੇ ਖ਼ਿਲਾਫ਼ ਕੀਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਤਵਾਰ ਨੂੰ ਬੰਦ ਦੇ ਚਲਦਿਆਂ ਜਦੋਂ ਪੁਲਸ ਦੀ ਟੀਮ ਅੱਡਾ ਸਰਾਂ ਤੋਂ ਕੰਧਾਲਾਂ ਜੱਟਾਂ ਰੋਡ 'ਤੇ ਗਸ਼ਤ ਰਹੀ ਸੀ ਤਾਂ ਉਕਤ ਦੁਕਾਨਦਾਰ ਦੁਕਾਨ ਖੋਲ੍ਹ ਕੇ ਗਾਹਕਾਂ ਦੀ ਉਡੀਕ 'ਚ ਸੀ।ਜਦੋਂ ਉਸ ਕੋਲੋਂ ਦੁਕਾਨ ਖੋਲ੍ਹਣ ਸਬੰਧੀ ਮਨਜ਼ੂਰੀ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਹ ਕੋਈ ਵੀ ਜਵਾਬ ਨਹੀਂ ਦੇ ਸਕੇ ਤੇ ਨਾ ਹੀ ਕੋਈ ਲਿਖਤੀ ਮਨਜ਼ੂਰੀ ਦਿਖਾ ਸਕਿਆ ਟਾਂਡਾ  ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਖਿਲਾਫ਼ ਟਾਂਡਾ ਪੁਲਸ ਨੇ ਪਿਛਲੇ ਐਤਵਾਰ 28 ਜੂਨ ਨੂੰ ਉਕਤ ਵਿਅਕਤੀ ਖਿਲਾਫ਼ ਡੀ.ਸੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਦੁਕਾਨ ਖੋਲ੍ਹਣ ਤੇ ਮਾਮਲਾ ਦਰਜ ਕੀਤਾ ਸੀ


Harinder Kaur

Content Editor

Related News