ਨਾਜਾਇਜ਼ ਸ਼ਰਾਬ ਸਮੇਤ ਪਤੀ-ਪਤਨੀ ਆਏ ਟਾਂਡਾ ਪੁਲਸ ਦੇ ਅੜਿੱਕੇ, 60 ਬੋਤਲਾਂ ਬਰਾਮਦ

09/08/2020 4:31:36 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼,ਮੋਮੀ) - ਟਾਂਡਾ ਪੁਲਸ ਦੀ ਟੀਮ ਨੇ ਮਿਆਣੀ ਮੋੜ ਪੁਲ ਪੁਖਤਾ ਨਜ਼ਦੀਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਐੱਸ.ਐੱਚ.ਓ. ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਾਜਪਾਲ ਸਿੰਘ, ਜੀਵਨ ਲਾਲ, ਅਮਨਦੀਪ ਕੌਰ ਅਤੇ ਮਲਕੀਤ ਸਿੰਘ ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਸੁਖਵਿੰਦਰ ਲਾਲ ਪੁੱਤਰ ਸੋਹਣ ਲਾਲ ਵਾਸੀ ਕਾਲੂਵਾਲ ਕੋਟਲਾ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੇ ਰੂਪ ਵਿਚ ਹੋਈ ਹੈ |

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਦੀ ਟੀਮ ਜਦੋਂ ਉਕਤ ਸਥਾਨ 'ਤੇ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਬਾਹਰੀ ਕਿਧਰੋਂ ਨਾਜਾਇਜ਼ ਸ਼ਰਾਬ ਲਿਆ ਕੇ ਮਿਆਣੀ ਟਾਂਡਾ ਇਲਾਕੇ ਵਿਚ ਗ੍ਰਾਹਕਾਂ ਨੂੰ ਵੇਚਦੇ ਹਨ ਅਤੇ ਅੱਜ ਵੀ ਮਿਆਣੀ ਰੋਡ ਵੱਲੋ ਟਾਂਡਾ ਵੱਲ ਸ਼ਰਾਬ ਵੇਚਣ ਆ ਰਹੇ ਹਨ | ਸੂਚਨਾ ਦੇ ਅਧਾਰ ਤੇ ਟਾਂਡਾ ਪੁਲਸ ਨੇ ਦੋਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ ਹਨ| ਪੁਲਸ ਨੇ ਮੁਲਜਮਾਂ ਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


Harinder Kaur

Content Editor

Related News