ਹੈਰੋਇਨ ਅਤੇ ਨਸ਼ੀਲੇ ਪਾਊਡਰ ਸਮੇਤ ਪਤੀ-ਪਤਨੀ ਕਾਬੂ

01/09/2020 5:51:20 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ): ਟਾਂਡਾ ਪੁਲਸ ਨੇ ਪਿੰਡ ਰੜਾ ਮੋੜ ਨਜ਼ਦੀਕ ਕਾਰ ਸਵਾਰ ਦੰਪਤੀ ਕੋਲੋਂ ਹੈਰੋਇਨ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ.ਆਈ.ਰਣਜੋਤ ਸਿੰਘ ਦੀ ਟੀਮ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਗਏ ਦੰਪਤੀ ਦੀ ਪਛਾਣ ਸੂਰਜ ਉਰਫ ਸ਼ੈਂਕੀ ਪੁੱਤਰ ਪਰਮਜੀਤ ਅਤੇ ਉਸ ਦੀ ਪਤਨੀ ਸ਼ੀਰੋ ਨਿਵਾਸੀ ਅਹੀਆਪੁਰ ਦੇ ਰੂਪ ਵਿਚ ਹੋਈ ਹੈ। ਟਾਂਡਾ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੱਸਿਆ ਕਿ ਉਸ ਦੀ ਟੀਮ ਨੂੰ ਗਸ਼ਤ ਦੌਰਾਨ ਉਕਤ ਮੁਲਜ਼ਮਾਂ ਨੂੰ ਰੜਾ ਮੋੜ ਨਜ਼ਦੀਕ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 14 ਗ੍ਰਾਮ ਹੈਰੋਇਨ ਅਤੇ 265 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।


Shyna

Content Editor

Related News