ਪਿੰਡ ਰੜਾ ''ਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ

05/24/2020 11:12:16 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼): ਟਾਂਡਾ ਪੁਲਸ ਨੇ ਪਿੰਡ ਰੜਾ ਵਿੱਚ ਨਾਜਾਇਜ਼ ਤਰੀਕੇ ਨਾਲ ਮਿੱਟੀ ਦੀ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮਾਈਨਿੰਗ ਮਿਨਰਲ ਐਕਟ ਅਧੀਨ ਇਹ ਮਾਮਲਾ ਟਾਂਡਾ ਪੁਲਸ ਨੇ ਮਾਈਨਿੰਗ ਇੰਸਪੈਕਟਰ ਹੁਸ਼ਿਆਰਪੁਰ ਗਗਨਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਪਾਸਤਾ ਕੰਪਨੀ 'ਚ ਫੈਲਿਆ ਕੋਰੋਨਾਵਾਇਰਸ

ਉਨ੍ਹਾਂ ਦੱਸਿਆ ਕਿ ਥਾਣੇਦਾਰ ਜੀਵਨ ਲਾਲ ਅਤੇ ਮਨਜੀਤ ਕੁਮਾਰ ਦੀ ਟੀਮ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਰੜਾ ਇਲਾਕੇ ਵਿੱਚ ਮਿੱਟੀ ਦੀ ਨਾਜਾਇਜ਼ ਤਰੀਕੇ ਨਾਲ ਮਾਈਨਿੰਗ ਹੁੰਦੀ ਹੈ। ਜਦੋਂ ਟੀਮ ਨੇ ਪਿੰਡ ਰੜਾ ਵਿੱਚ ਚੈਕਿੰਗ ਕੀਤੀ ਤਾਂ ਮੌਕੇ ਤੇ ਕੋਈ ਮਾਈਨਿੰਗ ਕਰਦਾ ਨਹੀਂ ਪਾਇਆ ਗਿਆ। ਪਰ ਪਿੰਡ ਦੇ ਇੱਕ ਖੇਤ ਵਿੱਚ ਮਿੱਟੀ ਦੀ ਮਾਈਨਿੰਗ ਕੀਤੀ ਪਾਈ ਗਈ ਅਤੇ ਉਸ ਜ਼ਮੀਨ ਤੇ ਕੋਈ ਵੀ ਮਾਈਨਿੰਗ ਸਬੰਧੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਅਤੇ ਪ੍ਰਤੀਤ ਹੁੰਦਾ ਸੀ ਕੇ ਮਾਈਨਿੰਗ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਹੈ। ਪੁਲਸ ਨੇ ਫਿਲਹਾਲ ਅਣਪਛਾਤੇ ਵਿਅਕਤੀ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਜ਼ਮੀਨ ਵਿੱਚ ਇਹ ਮਾਈਨਿੰਗ ਕਰਵਾਉਣ ਵਿੱਚ ਕੌਣ- ਕੌਣ ਸ਼ਾਮਲ ਹੈ।


Vandana

Content Editor

Related News