ਟਾਂਡਾ ਪੁਲਸ ਵੱਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਵੱਡਾ ਆਪਰੇਸ਼ਨ, 4 ਮੁਲਜ਼ਮ ਨਸ਼ੇ ਸਮੇਤ ਕੀਤੇ ਗ੍ਰਿਫ਼ਤਾਰ

08/03/2022 1:58:10 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਜਸਵਿੰਦਰ,ਮੋਮੀ)- ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਡੀ. ਐੱਸ. ਪੀ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਵਿੱਢੀ ਮੁਹਿੰਮ ਤਹਿਤ ਅੱਜ ਟਾਂਡਾ ਪੁਲਸ ਦੀ ਟੀਮ ਨੇ ਇਲਾਕੇ ਵਿਚ ਵੱਡੀ ਕਾਰਵਾਈ ਕੀਤੀ। 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 4 ਵਿਅਕਤੀਆਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ।

PunjabKesari

ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਨਾਮਜਦ ਮੁਲਜ਼ਮਾਂ ਦੀ ਪਛਾਣ ਧੀਰਜ ਕੁਮਾਰ ਪੁੱਤਰ ਸਰੂਪ ਲਾਲ ਵਾਸੀ ਚੰਡੀਗੜ ਕਲੋਨੀ ਟਾਂਡਾ,ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮੂਨਕ ਕਲਾ, ਬਲਵਿੰਦਰ ਸਿੰਘ ਬਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਖੱਖ, ਪ੍ਰਸ਼ੋਤਮ  ਪੁੱਤਰ ਚੰਨਨ ਰਾਮ ਵਾਸੀ ਮੁਹੱਲਾ ਸਾਂਸੀਆਂ, ਰੁਲਦੂ ਰਾਮ ਪੁੱਤਰ ਭੁੱਲਾ ਰਾਮ ਵਾਸੀ ਮੁਹੱਲਾ ਸਾਂਸੀਆਂ, ਡੈਨੀ ਪੁੱਤਰ ਸੁੱਚਾ ਸਿੰਘ ਵਾਸੀ ਚੌਟਾਲਾ,ਲਖਵਿੰਦਰ ਲੱਕੀ ਪੁੱਤਰ ਹੇਮ ਰਾਜ ਵਾਸੀ ਚੰਡੀਗੜ ਕਲੋਨੀ, ਸੋਨੂ ਪੁੱਤਰ ਗੁਰਨਾਮ ਸਾਹਮਣੇ ਐੱਫ਼. ਸੀ. ਆਈ. ਗੋਦਾਮ ਟਾਂਡਾ, ਪ੍ਰਿਆ ਪੁੱਤਰੀ ਰੂਪ ਲਾਲ ਵਾਸੀ ਚੰਡੀਗੜ ਕਲੋਨੀ,ਰਾਣੀ ਪਤਨੀ ਜੀਤ ਲਾਲ ਵਾਸੀ ਚੰਡੀਗੜ ਕਲੋਨੀ ਅਤੇ ਰਾਜ ਕੁਮਾਰ ਉਰਫ ਵਿੱਕੀ ਪੁੱਤਰ ਜੀਤ ਲਾਲ ਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ ਦੇ ਰੂਪ ਵਿਚ ਹੋਈ ਹੈ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਕੁੜੀ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਘਟਨਾ CCTV 'ਚ ਹੋਈ ਕੈਦ

ਥਾਣਾ ਮੁਖੀ ਨੇ ਦੱਸਿਆ ਕਿ ਐੱਸ. ਆਈ. ਪਰਮਿੰਦਰ ਸਿੰਘ ਦੀ ਟੀਮ ਵੱਲੋਂ ਬਲੈਰੋ ਗੱਡੀ 'ਤੇ ਜਾ ਰਹੇ ਉਕਤ ਮੁਲਜ਼ਮਾਂ ਵਿੱਚੋਂ ਰਾਣੀ ਅਤੇ ਰਾਜ ਕੁਮਾਰ ਵਿੱਕੀ ਨੂੰ ਖੱਖ ਰੋਡ 'ਤੇ 252 ਗ੍ਰਾਮ ਨਸ਼ੇ ਵਾਲੇ ਪਾਊਡਰ ਅਤੇ ਥਾਣੇਦਾਰ ਰਾਜੇਸ਼ ਕੁਮਾਰ ਦੀ ਟੀਮ ਨੇ ਮੋਟਰਸਾਈਕਲ ਸਵਾਰ ਧੀਰਜ ਅਤੇ ਗੁਰਦੀਪ ਨੂੰ ਟਾਂਡਾ ਪੁਲੀ ਨਜ਼ਦੀਕ 149 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਆਏ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ਉਤੇ ਹੋਰ ਮੁਲਜ਼ਮ ਵੀ ਕਾਬੂ ਕੀਤੇ ਜਾਣਗੇ ਅਤੇ ਨਸ਼ੇ ਦੀ ਸਪਲਾਈ ਲਾਈਨ ਦਾ ਪਤਾ ਲਾਇਆ ਜਾਵੇਗਾ। 

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News