ਟਾਂਡਾ 'ਚ ਧੂਮਧਾਮ ਮਨਾਇਆ ਗਿਆ ਈਦ-ਉੱਲ-ਅਜ਼ਹਾ (ਬਕਰੀਦ) ਦਾ ਤਿਉਹਾਰ

07/10/2022 11:40:42 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਇਲਾਕੇ ਵਿਚ ਈਦ-ਉੱਲ-ਅਜ਼ਹਾ (ਬਕਰੀਦ) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਉੜਮੁੜ, ਅਹੀਆਪੁਰ, ਮਾਡਲ ਟਾਊਨ, ਝਾਂਵਾ, ਕੰਧਾਲਾ ਸ਼ੇਖ਼ਾਂ ਅਤੇ ਟਾਂਡਾ ਦੀਆਂ ਮਸਜਿਦਾਂ ਵਿਚ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ ਪੜੀ। ਇਸ ਦੌਰਾਨ ਜਾਮਾ ਮਸਜਿਦ ਨੂਰਾਨੀ ਉੜਮੁੜ ਵਿਚ ਇਮਾਮ ਮੌਲਾਨਾ ਆਫ਼ਤਾਬ ਆਲਮ ਦੀ ਅਗਵਾਈ ਵਿਚ ਇਲਾਕੇ ਦੇ ਵੱਖ-ਵੱਖ ਸਥਾਨਾਂ ਤੋਂ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਪੜੀ। ਇਸ ਮੌਕੇ ਸਮੂਹ ਭਾਈਚਾਰੇ ਨੇ ਮਿਲ ਕੇ ਸਰਬੱਤ ਦੇ ਭਲੇ, ਖ਼ੁਸ਼ਹਾਲੀ, ਦੇਸ਼ ਵਿਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਣੇ ਰਹਿਣ ਦੀ ਦੁਆ ਕੀਤੀ ਅਤੇ ਇਕ ਦੂਸਰੇ ਦੇ ਗਲੇ ਮਿਲਕੇ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। 


ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਆਲ ਇੰਡੀਆ ਗੁੱਜਰ ਮਹਾ ਸਭਾ ਦੇ ਹਲਕਾ ਉੜਮੁੜ ਪ੍ਰਧਾਨ ਹਨੀਫ਼ ਮੁਹੰਮਦ ਨੇ ਸਮੂਹ ਭਾਈਚਾਰੇ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਸਜਿਦ ਕਮੇਟੀ ਦੇ ਪ੍ਰਧਾਨ ਹਾਜ਼ੀ ਸਾਈ ਟਾਂਡਾ,ਹਾਜੀ ਆਲਮ,ਨੂਰ ਆਲਮ,ਇਮਤਿਆਜ ਸ਼ਾਹ, ਰੀਜ਼ਾ, ਅਮਜ਼ਦ ਅਲੀ,ਬੱਬੂ ਗੁੱਜਰ,ਮੁਸ਼ਤਾਕ ਅਲੀ,ਮੁਫਤੀ ਕੁਜੁਮ, ਯੂਸਫ਼,ਹਾਜ਼ੀ ਖ਼ੁਦਾ ਬਖ਼ਸ਼, ਸ਼ੇਰ ਅਲੀ, ਸਬਰ, ਸਦੀਕ, ਪੱਪੀ, ਮੁਹਮੰਦ ਅਲੀ, ਇਰਫ਼ਾਨ ਸ਼ਾਹ ਆਦਿ ਨੇ ਹਾਜ਼ਰੀ ਲੁਆਈ। 

ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕਿਹਾ-ਬਲਬੀਰ ਸਿੱਧੂ ਨਾਲ ਸੰਬੰਧਤ ਗਊਸ਼ਾਲਾ ਦੀ ਜ਼ਮੀਨ ਜਲਦੀ ਲਵਾਂਗੇ ਵਾਪਸ


ਇਸੇ ਤਰਾਂ ਈਦਗਾਹ ਅਹੀਆਪੁਰ ਵਿਚ ਮੌਲਵੀ ਜ਼ਾਕਿਰ ਹੁਸੈਨ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ਼ ਪੜੀ ਅਤੇ ਈਦ ਦੀਆਂ ਖ਼ੁਸ਼ੀਆਂ ਮਨਾਈਆਂ। ਇਸ ਮੌਕੇ ਜਮਾਲ ਦੀਨ,ਅਸਲਮ,ਉਸਮਾਨ ਅਲੀ, ਅਕਰਮ, ਨੂਰ ਅਲੀ, ਗ਼ਫ਼ੂਰ ਅਲੀ, ਸੂਫ਼ੀਆਨ, ਅਰਮਾਨ ਅਤੇ ਅਸਦ ਆਦਿ ਨੇ ਹਾਜ਼ਰੀ ਲੁਆਈ।

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri