ਟਾਂਡਾ ਵਿਚ ਵਪਾਰੀ ਦੀ ਖੜ੍ਹੀ ਕਾਰ ਨੂੰ ਲੱਗੀ ਅੱਗ

03/26/2021 2:36:39 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ) - ਬੀਤੀ ਦੇਰ ਸ਼ਾਮ ਠਾਕੁਰ ਦੁਆਰਾ ਮੰਦਿਰ ਨਜ਼ਦੀਕ ਖੜ੍ਹੀ ਵਪਾਰੀ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਨਾਲ ਭਾਰੀ ਚਹਿਲ-ਪਹਿਲ ਵਾਲੀ ਇਸ ਸੜਕ ਉਤੇ ਅਚਾਨਕ ਹਫੜਾ-ਦਫੜੀ ਫੈਲ ਗਈ। ਲੋਕਾਂ ਨੇ ਕਾਫ਼ੀ ਮਸ਼ੱਕਤ ਦੇ ਨਾਲ ਅੱਗ ਉਤੇ ਕਾਬੂ ਪਾਇਆ ਪਰ ਅੱਗ ਕਾਰਨ ਸਵਿੱਫਟ ਕਾਰ ਦਾ ਵੱਡਾ ਨੁਕਸਾਨ ਹੋ ਗਿਆ।
ਗੱਡੀ ਮਨੋਹਰ ਲਾਲ ਪੁੱਤਰ ਹਰਬੰਸ ਲਾਲ ਵਾਸੀ ਜਲੰਧਰ ਦੀ ਸੀ, ਜੋਕਿ ਇਕ ਜਿਊਲਰ ਹੈ ਅਤੇ ਵਪਾਰ ਦੇ ਸਿਲਸਿਲੇ ਵਿਚ ਗੱਡੀ ਮੰਦਿਰ ਨਜ਼ਦੀਕ ਖੜ੍ਹੀ ਕਰਕੇ ਬਜ਼ਾਰ ਗਿਆ ਹੋਇਆ ਸੀ। ਅੱਗ ਕਿਨਾਂ ਹਾਲਾਤ ਵਿੱਚ ਲੱਗੀ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।


shivani attri

Content Editor

Related News