ਟਾਂਡਾ ਹੁਸ਼ਿਆਰਪੁਰ ਰਾਜ ਮਾਰਗ ਜਾਮ ਕਰ ਕੇ ਮੋਦੀ ਸਰਕਾਰ ਦਾ ਸਾੜਿਆ ਪੁਤਲਾ

12/08/2020 4:08:24 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ): ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟਾਂਡਾ-ਹੁਸ਼ਿਆਰਪੁਰ ਸੜਕ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੱਕਾ ਜਾਮ ਕੀਤਾ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ।

ਅੱਡਾ ਕਲੋਆ ਤੇ ਲਿੱਤਰਾਂ, ਚਾਹਲਾਂ ਕਲੋਆ ਤੇ ਹੋਰਨਾਂ ਪਿੰਡਾਂ ਦੇ ਇਕੱਠੇ ਹੋਏ ਕਿਸਾਨਾਂ ਅਤੇ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਭਰਪੂਰ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਤੇ ਪੁਤਲਾ ਸਾੜ ਪ੍ਰਦਰਸ਼ਨ ਦੌਰਾਨ ਸਰਪੰਚ ਦਲਵੀਰ ਸਿੰਘ, ਨੰਬਰਦਾਰ ਦਲਜੀਤ ਸਿੰਘ ਕਲੋਆ, ਨੰਬਰਦਾਰ ਮਹਿੰਦਰ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਪੰਚ ਜੱਸਾ ਸਿੰਘ, ਪੰਚ ਲਾਲ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਪਰਮਿੰਦਰ ਕੌਰ, ਸੇਵਾਮੁਕਤ ਡੀ.ਐੱਸ.ਪੀ ਮੋਹਨ ਸਿੰਘ, ਸਰਪੰਚ ਹਰਪ੍ਰੀਤ ਕੌਰ, ਸਰਪੰਚ ਹਰਵਿੰਦਰ ਕੌਰ ਅਤੇ ਵੱਡੀ ਗਿਣਤੀ 'ਚ ਇਕੱਠੇ ਹੋਈਆਂ ਔਰਤਾਂ  ਨੇ ਕਿਹਾ ਕਿ ਮੋਦੀ ਸਰਕਾਰ ਤੋਂ ਇਹ ਕਾਨੂੰਨ ਵਾਪਸ ਲਿਆਉਣ ਲਈ ਕਰਾਉਣ ਲਈ ਉਹ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ ਬੈਠੇ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਕਰ ਲੈਂਦੀ ਉਦੋਂ ਤੱਕ ਦਿਨ ਰਾਤ ਸੰਘਰਸ਼ ਜਾਰੀ ਰਹੇਗਾ।

ਰੋਸ ਪ੍ਰਦਰਸ਼ਨ ਦੌਰਾਨ ਕਸ਼ਮੀਰ ਸਿੰਘ ਲਿੱਤਰਾਂ, ਭੁਪਿੰਦਰ ਸਿੰਘ, ਸੇਵਾ ਸਿੰਘ, ਜੱਸਾ ਸਿੰਘ, ਹਰਚਰਨ ਸਿੰਘ ਤੇ ਹੋਰ ਅਨੇਕਾਂ ਨੌਜਵਾਨ, ਬੀਬੀਆਂ ਅਤੇ ਬੱਚੇ ਵੀ ਹਾਜ਼ਰ ਸਨ।

ਟਾਂਡਾ ਦੇ ਰੋਸ ਧਰਨੇ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਕੀਤੀ ਸ਼ਮੂਲੀਅਤ 
ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬਿਜਲੀ ਘਰ ਚੌਕ ਟਾਂਡਾ 'ਚ ਦਿੱਤੇ ਗਏ ਰੋਸ ਧਰਨੇ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਔਰਤਾਂ ਜਿੱਥੇ ਤੇ ਰੋਸ ਧਰਨੇ 'ਚ ਸ਼ਾਮਲ ਸਨ ਉਥੇ ਹੀ ਰੋਸ ਧਰਨੇ 'ਚ ਸ਼ਾਮਲ ਇਕੱਠ ਲਈ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ 'ਚ ਵੀ ਯੋਗਦਾਨ ਪਾਇਆ ਜਾ ਰਿਹਾ ਸੀ।

ਇਸ ਤੋਂ ਇਲਾਵਾ ਔਰਤਾਂ ਤੇ ਬੱਚੀਆਂ ਵੱਲੋਂ ਸਟੇਜ ਤੋਂ ਵੀ  ਜੋਸ਼ੀਲੇ ਭਾਸ਼ਣ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਹੁੰਕਾਰ ਭਰੀ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ  

Aarti dhillon

This news is Content Editor Aarti dhillon