ਟਾਂਡਾ ਵਿਖੇ ਬਲਾਕ ਪੱਧਰੀ ਸਕੂਲ ਖੇਡਾਂ ਦਾ ਉਦਘਾਟਨ ਵਿਧਾਇਕ ਜਸਵੀਰ ਰਾਜਾ ਨੇ ਕੀਤਾ

10/17/2022 3:44:05 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਦੇ ਖੇਡ ਮਹਿਕਮੇ ਵੱਲੋਂ ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਹੀ ਸੂਬਾ ਭਰ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਦੀ ਗਰਾਊਂਡ ਵਿੱਚ ਕਰਵਾਈਆਂ ਜਾ ਰਹੀਆਂ ਟਾਂਡਾ-2 ਦੀਆਂ  ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੇ ਉਦਘਾਟਨ ਮੌਕੇ ਕੀਤਾ।

ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ਦੇ ਘਪਲੇ ’ਚ ਪੰਜਾਬ ਦੇ ਇਕ ਵੱਡੇ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ ਵਿਜੀਲੈਂਸ

ਖੇਡ ਮਹਿਕਮਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੰਜੀਵ ਗੌਤਮ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬੀ. ਪੀ. ਈ. ਓ. ਅਮਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ 3 ਦਿਨਾ ਖੇਡਾਂ ਦੀ ਆਰੰਭਤਾ ਸਮੇਂ ਵਿਧਾਇਕ ਜਸਵੀਰ ਰਾਜਾ ਨੇ ਹੋਰ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਉਥੇ ਹੀ  ਸਰਕਾਰੀ ਸਕੂਲਾਂ ਦੀ ਬਿਹਤਰੀ ਵਾਸਤੇ ਵੀ ਯਤਨ ਕੀਤੇ ਜਾ ਰਹੇ ਹਨ ਅਤੇ ਹਲਕੇ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੀ ਬਿਹਤਰੀ ਵਾਸਤੇ ਸੂਬਾ ਸਰਕਾਰ ਵੱਲੋਂ ਹਲਕਾ ਟਾਂਡਾ ਨੂੰ 9 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਹ ਗਰਾਂਟਾਂ ਥੋੜ੍ਹੇ ਸਮੇਂ ਵਿੱਚ ਹੀ ਵੱਖ-ਵੱਖ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਇਸ ਮੌਕੇ ਖੇਡ ਇੰਚਾਰਜ ਹਰਜਿੰਦਰ ਸਿੰਘ ਚੌਹਾਨ, ਸਹਾਇਕ ਬੀ. ਪੀ. ਈ. ਓ. ਗੁਰਪ੍ਰੀਤ ਸਿੰਘ, ਖੇਡ ਇੰਚਾਰਜ ਗੁਰਜੀਤ ਸਿੰਘ ਚੌਹਾਨ ਅਤੇ ਬਲਾਕ ਕੁਆਰਡੀਨੇਟਰ ਪ੍ਰਦੀਪ ਵਿਰਲੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ 8 ਕਲੱਸਟਰਾਂ ਦੇ 60 ਸਕੂਲ ਅਥਲੈਟਿਕਸ, ਖੋ-ਖੋ, ਕਬੱਡੀ, ਜਿਮਨਾਸਟਿਕ, ਸ਼ਤਰੰਜ,ਰੱਸਾਕਸ਼ੀ, ਰੱਸੀ ਟੱਪਣਾ  ਆਦਿ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਗੇ ਅਤੇ  ਜੇਤੂ ਖਿਡਾਰੀਆਂ ਨੂੰ ਸਰਕਾਰੀ ਸਕੂਲ ਰਸੂਲਪੁਰ ਵਿਖੇ ਹੋਣ ਵਾਲੇ ਇਨਾਮ ਵੰਡ ਸਮਾਰੋਹ ਵਿੱਚ ਸਨਮਾਨਿਤ ਕੀਤਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਜਲੰਧਰ ਦੇ PAP ਚੌਂਕ ’ਚ ਧਰਨਾ, ਉੱਠੀ ਗ੍ਰਿਫ਼ਤਾਰੀ ਦੀ ਮੰਗ

3 ਦਿਨਾ ਸਕੂਲ ਖੇਡਾਂ ਦੇ ਲੈਣਗੇ। ਅੱਜ ਇਨ੍ਹਾਂ ਸਕੂਲ ਖੇਡਾਂ ਦੇ ਪਹਿਲੇ ਦਿਨ ਪ੍ਰਾਪਤ ਹੋਏ ਨਤੀਜਿਆਂ ਦੌਰਾਨ 100 ਮੀਟਰ ਲੜਕਿਆਂ ਦੇ ਵਰਗ ਵਿੱਚ ਸਰਕਾਰੀ ਸਕੂਲ ਗਿਲਜੀਆਂ ਦੇ ਹਾਰੂਨ ਨੇ ਪਹਿਲਾ ਅਤੇ ਕੁਰਾਲਾ ਸਕੂਲ ਦੇ ਵਿਸ਼ਾਲ ਨੇ ਦੂਸਰਾ ਸਥਾਨ ਹਾਸਲ ਕੀਤਾ  ਇਸੇ ਤਰ੍ਹਾਂ ਹੀ ਲੜਕੀਆਂ ਦੇ ਵਰਗ ਵਿੱਚ ਸਰਕਾਰੀ ਸਕੂਲ ਧੁੱਗਾ ਕਲਾਂ ਦੀ ਚਾਂਦਨੀ ਨੇ ਪਹਿਲਾ ਅਤੇ ਦੁੱਗਲ ਦਵਾਖਰੀ   ਦੀ ਸਕੀਮ ਨੇ ਦੂਸਰਾ ਸਥਾਨ ਹਾਸਲ ਕੀਤਾ,  200 ਮੀ.ਦੌੜ ਵਿੱਚ ਸਰਕਾਰੀ ਸਕੂਲ ਜਾਜਾ ਦੇ ਦਿਲਕਸ਼ ਨੇ ਪਹਿਲਾ ਅਤੇ ਸਮੀਰ ਕੰਧਾਲਾ ਸ਼ੇਖਾਂ ਨੇ ਦੂਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਹੀ ਲੜਕੀਆਂ ਦੇ ਵਰਗ ਵਿੱਚ  ਪੱਲਵੀ ਚੌਹਾਨ ਨੇ ਪਹਿਲਾ ਅਤੇ ਪਿੰਕੀ ਮੋਹਾ ਨੇ ਦੂਸਰਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਕੌਸ਼ਲ ਆਲਮਪੁਰ ਨੇ ਪਹਿਲਾ ਅਤੇ ਮੋਹਿਤ ਤੱਲਾ ਨੇ ਦੂਸਰਾ ਸਥਾਨ ਹਾਸਲ ਕੀਤਾ। 

ਇਸ ਮੌਕੇ ਸਿਟੀ ਪ੍ਰਧਾਨ 'ਆਪ' ਜਗਜੀਵਨ ਜੱਗੀ, ਬਲਾਕ ਪ੍ਰਧਾਨ ਕੇਸ਼ਵ ਸੈਣੀ, ਸੁਖਵਿੰਦਰ ਸਿੰਘ ਅਰੋੜਾ, ਪ੍ਰੇਮ ਪਡਵਾਲ, ਵਿਕਾਸ ਮਦਾਨ,ਨਵਦੀਪ ਸੰਧਾਵਾਲੀਆ, ਵਿੱਕੀ ਮਹਿੰਦਰੂ,ਗੁਰਦੀਪ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਸਿੰਘ, ਗੁਰਦਿਆਲ ਸਿੰਘ, ਮਨਜੀਤ ਕੌਰ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਮਨਦੀਪ ਸਿੰਘ, ਸੁਖਦੇਵ ਸਿੰਘ,ਸੁਰਿੰਦਰ ਭਾਟੀਆ,ਸਰਬਜੀਤ ਕੌਰ, ਸੰਜੀਵ ਕੁਮਾਰ,ਸੁਰਿੰਦਰ ਸਿੰਘ ਆਦਿ ਵੀ ਮੌਜੂਦ ਸਨ। 

ਇਹ ਵੀ ਪੜ੍ਹੋ: 2024 ਦੇ ਚੋਣ ਫਿਨਾਲੇ ਤੋਂ ਪਹਿਲਾਂ ਅਗਲੇ 18 ਮਹੀਨਿਆਂ 'ਚ ਸਿਆਸੀ ਪਾਰਟੀਆਂ 'ਚ ਚੱਲੇਗੀ ‘ਸ਼ਹਿ-ਮਾਤ’ ਦੀ ਖੇਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri