ਟਾਂਡਾ : ‘ਆਪ’ ਨੇ ਮਹਿੰਗੀਆਂ ਬਿਜਲੀ ਦਰਾਂ ਖ਼ਿਲਾਫ਼ ਬਿੱਲ ਸਾੜ ਕੇ ਪ੍ਰਗਟਾਇਆ ਰੋਸ

05/06/2021 11:39:05 AM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਆਮ ਆਦਮੀ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਝੱਜਾਂ ਵਿਖੇ ਹੋਈ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਨੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਅਤੇ ਸੂਬਾ ਸਰਕਾਰ ਵੱਲੋਂ ਪੰਜਾਬ ਅੰਦਰ ਦਿੱਤੀ ਜਾ ਰਹੀ ਮਹਿੰਗੀ ਬਿਜਲੀ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ  ਤੋਂ  ਜਾਣੂ ਕਰਾਇਆ। ਇਸ ਮੌਕੇ ਔਲਖ ਸ਼ਹਿਬਾਜ਼ਪੁਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਅੰਦਰ ਸਭ ਤੋਂ ਮਹਿੰਗੀ ਬਿਜਲੀ ਦੇ ਕੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣ ਲਈ ਮਜਬੂਰ ਕਰ ਰਹੀ ਹੈ, ਜਦਕਿ ਲੱਕ-ਤੋੜਵੀਂ ਮਹਿੰਗਾਈ ਨੇ ਪਹਿਲਾਂ ਤੋਂ ਹੀ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ।

ਇਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਬਿਜਲੀ ਦੇ ਬਿੱਲ ਸਾੜ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਵਿਜੇ ਕੁਮਾਰ,ਰੋਹਿਤ, ਅਮਨ ਜੱਜਾਂ, ਨਿੰਦਰ, ਪੰਡਿਤ, ਕਮਲੇਸ਼ ਰਾਣੀ, ਮੋਹਣੀ, ਦੇਵੀ, ਅਨੀਤਾ ਰਾਣੀ, ਸੰਤੋਸ਼ ਰਾਣੀ, ਜੀਵਨ ਕੁਮਾਰ, ਰਵਿੰਦਰ ਕੁਮਾਰ, ਮਨਮੋਹਨ ਲਾਲ ਆਦਿ ਵੀ ਹਾਜ਼ਰ ਸਨ।


Manoj

Content Editor

Related News