ਸੀ.ਈ.ਏ. ਦੇ ਵਿਰੋਧ ’ਚ 23 ਜੂਨ ਨੂੰ ਟਾਂਡਾ ’ਚ ਪ੍ਰਾਈਵੇਟ ਹਸਪਤਾਲ ਰਹਿਣਗੇ ਬੰਦ

06/22/2020 6:12:44 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਕਲੀਨੀਕਲ ਐਸਟੈਬਲਿਸ਼ਮੈਂਟ ਐਕਟ ਦੇ ਵਿਰੋਧ ਵਿੱਚ ਡਾਕਟਰ ਅਤੇ ਹਸਪਤਾਲ ਅੱਜ ਸਟਰਾਈਕ ਕਾਰਨ ਹਸਪਤਾਲ ਬੰਦ ਰੱਖ ਰਹੇ ਹਨ। ਐਕਟ ਦੇ ਵਿਰੋਧ ਵਿੱਚ ਆਈ.ਐੱਮ.ਏ ਟਾਂਡਾ ਇਕਾਈ ਦੀ ਮੀਟਿੰਗ ਪ੍ਰਧਾਨ ਡਾਕਟਰ ਡੀ .ਐੱਲ. ਬਡਵਾਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਕੋਰੋਨਾ ਮਹਾਮਾਰੀ ਦੇ ਸਮੇਂ ਸਰਕਾਰ ਵੱਲੋਂ ਅਜਿਹੇ ਲੋਕ ਮਾਰੂ ਐਕਟ ਲਿਆਉਣ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਰਜਿੰਦਰਾ ਹਸਪਤਾਲ ਵਰਗੇ ਵੱਡੇ ਹਸਪਤਾਲਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਅਜਿਹੇ ਐਕਟ ਲਿਆਂਦੇ ਜਾ ਰਹੇ ਹਨ, ਜਿਸ ਨਾਲ ਇਲਾਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। 

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਾਮਾਰੀ ਦੇ ਸਮੇਂ ਅਜਿਹੇ ਐਕਟ ਲਿਆਉਣ ’ਤੇ ਸਰਕਾਰ ਦੀ ਨੀਅਤ ਉਪਰ ਸ਼ੱਕ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਸਿਹਤ ਸਹੂਲਤਾਂ ਸਬੰਧੀ ਪਹਿਲਾਂ ਹੀ ਲਗਭਗ 43 ਐਕਟ ਕੰਮ ਕਰ ਰਹੇ ਹਨ, ਅਜਿਹੇ ਵਿੱਚ ਇੱਕ ਨਵਾਂ ਐਕਟ ਲਿਆਉਣ ਦੀ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਸ਼ਾਮਲ ਰਾਜਨੀਤਕ ਲੋਕ ਅਤੇ ਅਫ਼ਸਰਸ਼ਾਹੀ ਇਹ ਗੱਲ ਸਮਝਣ ਤੋਂ ਇਨਕਾਰੀ ਹੈ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਸਿਹਤ ਸਹੂਲਤਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਚਲੀਆਂ ਜਾਣਗੀਆਂ, ਜਿਸ ਦਾ ਆਮ ਲੋਕਾਂ ’ਤੇ ਵੱਡਾ ਅਸਰ ਪਵੇਗਾ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਉਨ੍ਹਾਂ ਕਿਹਾ ਕਿ ਇਸ ਬੇਲੋੜੇ ਐਕਟ ਦੇ ਵਿਰੋਧ ਵਿੱਚ ਅੱਜ 23 ਜੂਨ ਨੂੰ ਟਾਂਡਾ ਖੇਤਰ ਦੇ ਸਾਰੇ ਪ੍ਰਾਈਵੇਟ ਹਸਪਤਾਲ ਬੰਦ ਰਹਿਣਗੇ ਅਤੇ ਇਸ ਐਕਟ ਦਾ ਵਿਰੋਧ ਕਰਨਗੇ। ਇਸ ਮੌਕੇ ਡਾਕਟਰ ਡੀ. ਐੱਲ ਬਡਵਾਲ, ਡਾ .ਐੱਨ. ਡੀ. ਪਾਠਕ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ.ਸੰਤੋਖ ਸਿੰਘ, ਡਾ ਰਾਜਨ, ਡਾ. ਆਰ ਕੇ ਗੋਇਲ. ਡਾ .ਐੱਨ. ਡੀ. ਪਾਠਕ, ਡਾਕਟਰ ਦਵਿੰਦਰ, ਡਾ. ਨਵਜੋਤ ਕੌਰ, ਡਾ.ਮਨਮੀਤ ਕੌਰ ਆਦਿ ਮੌਜੂਦ ਸਨ।

ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)


rajwinder kaur

Content Editor

Related News