ਟਾਂਡਾ ''ਚੋਂ ਸਾਹਮਣੇ ਆਏ 11 ਕੋਰੋਨਾ ਪਾਜ਼ੇਟਿਵ ਮਰੀਜ਼

12/03/2020 4:50:54 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਵੱਲੋਂ 1 ਦਸੰਬਰ ਨੂੰ ਕੀਤੇ ਗਏ ਟੈਸਟਾਂ 'ਚੋਂ 11 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ 'ਚ ਫੈਕਟਰੀ ਦੇ ਕਾਮੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਡਾ. ਕੇ. ਆਰ. ਬਾਲੀ ਅਤੇ ਬੀ. ਈ. ਈ. ਅਵਤਾਰ ਸਿੰਘ ਨੇ ਦੱਸਿਆ ਐੱਸ. ਐੱਮ. ਓ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਡਾ. ਬਿਸ਼ੰਭਰ ਲਾਲ, ਡਾ. ਕਰਨ ਵਿਰਕ, ਡਾ. ਰਵੀ ਕੁਮਾਰ, ਗੁਰਜੀਤ ਸਿੰਘ, ਸਵਿੰਦਰ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਮਲਕੀਤ ਸਿੰਘ ਦੀ ਟੀਮ ਨੇ ਅੱਜ ਸੀ. ਐੱਚ. ਸੀ. ਟਾਂਡਾ, ਜਲਾਲਪੁਰ, ਜਹੂਰਾ, ਕੰਧਾਲਾ ਸ਼ੇਖ਼ਾਂ, ਗਿੱਲ, ਦਬੁਰਜੀ, ਘੋੜੇਵਾਹਾ ਅਤੇ ਮਿਆਣੀ 'ਚ 108 ਕੋਰੋਨਾ ਟੈਸਟ ਕੀਤੇ। ਜਿਨ੍ਹਾਂ 'ਚੋਂ ਕੀਤੇ ਗਏ 70 ਰੈਪਿਡ ਟੈਸਟਾਂ ਦੀ ਰਿਪੋਰਟ ਨੇਗਟਿਵ ਆਈ ਹੈ ਜਦਕਿ 1 ਦਸੰਬਰ ਨੂੰ ਕੀਤੇ ਗਏ ਆਰ ਟੀ ਪੀ ਸੀ ਆਰ ਟੈਸਟਾਂ ਦੀਆਂ ਰਿਪੋਰਟਾਂ 'ਚੋਂ ਭੋਗਪੁਰ ਵਾਸੀ 4 ਵਿਅਕਤੀ ਅਤੇ ਚੌਲਾਂਗ ਪਿੰਡ ਵਾਸੀ ਔਰਤ ਦਾ ਟੈਸਟ ਪਾਜ਼ੇਟਿਵ ਆਇਆ ਹੈ।

ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਟਾਂਡਾ ਬਲਾਕ 'ਚੋਂ ਟਾਂਡਾ ਅਤੇ ਨੰਗਲ ਜਮਾਲ ਵਾਸੀ ਦੋ ਔਰਤਾਂ, ਦਾਰਾਪੁਰ ਟਾਂਡਾ, ਕੰਧਾਲਾ ਜੱਟਾ, ਰਾਂਦੀਆਂ ਅਤੇ ਕੋਟਲੀ ਵਾਸੀ ਵਿਅਕਤੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ . ਇਸ ਦੌਰਾਨ ਐੱਸ. ਐੱਮ. ਓ. ਟਾਂਡਾ ਪ੍ਰੀਤ ਮਹਿੰਦਰ ਸਿੰਘ ਨੇ ਲੋਕਾਂ ਸੁਚੇਤ ਕਰਦੇ ਕਿਹਾ ਕਿ ਜਿੰਨਾ ਚਿਰ ਇਸ ਬੀਮਾਰੀ ਦੀ ਦਵਾਈ ਨਹੀਂ ਬਣ ਜਾਂਦੀ ਉਸ ਸਮੇਂ ਤੱਕ ਇਸ ਬਿਮਾਰੀ ਤੋਂ ਬਚਾਅ ਲਈ ਸਾਨੂੰ ਬਹੁਤ ਸੁਚੇਤ ਅਤੇ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ


shivani attri

Content Editor

Related News