ਲੰਗਰ ਘਪਲਾ : ਰਣਜੀਤ ਬ੍ਰਹਮਪੁਰਾ ਨੇ 5 ਮੈਂਬਰੀ ਕਮੇਟੀ ਦਾ ਕੀਤਾ ਗਠਨ

07/03/2020 1:20:16 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਨਕਾਬ ਹੋਏ ਲੰਗਰ ਸਕੈਂਡਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 267 ਪਾਵਨ ਸਰੂਪਾਂ ਦੀ ਤਫਤੀਸ਼ ਹਿਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ 5 ਮੈਂਬਰੀ ਕਮੇਟੀ ਦਾ ਵਿਸ਼ੇਸ਼ ਗਠਨ ਕੀਤਾ ਹੈ।

ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ

ਉਕਤ ਕਮੇਟੀ 'ਚ ਐੱਸ. ਜੀ. ਪੀ. ਸੀ. ਦੇ ਸਾਬਕਾ ਅਗਜ਼ੈੱਕਟਿਵ ਮੈਂਬਰ ਜਥੇ. ਹਰਬੰਸ ਸਿੰਘ ਮੰਝਪੁਰ ਨੂੰ ਮੁੱਖ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਜਥੇ. ਮੰਝਪੁਰ ਨੇ ਕਿਹਾ ਕਿ ਗੁਰਦੁਆਰਾ ਐਕਟ-1925 ਅਨੁਸਾਰ ਗਠਿਤ ਕੀਤੇ ਗੁਰਦੁਆਰਾ ਜੂਡੀਸ਼ਲ ਕਮਿਸ਼ਨ ਤੱਕ ਪਹੁੰਚ ਕਰਕੇ ਸਾਡੀ ਪੜਤਾਲੀਆਂ ਕਮੇਟੀ ਲੰਗਰ ਦੀਆਂ ਸਬਜ਼ੀਆਂ ਦੀ ਖਰੀਦ ਦੇ ਨਾਂ 'ਤੇ ਕੀਤੇ 10 ਲੱਖ ਤੋ ਜ਼ਿਆਦੇ ਰਾਸ਼ੀ ਦੇ ਘਪਲੇ 'ਚ ਹੜੱਪੀ ਰਾਸ਼ੀ ਦੀ ਤਖਤ ਸਾਹਿਬ ਦੇ ਕਥਿਤ ਦੋਸ਼ੀ ਮੈਨੇਜਰ ਜਸਵੀਰ ਸਿੰਘ ਅਤੇ ਉਸਦੇ ਬਾਕੀ ਚਾਰ ਸਾਥੀਆਂ ਕੋਲੋਂ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰੇਗਾ।

ਜੇਕਰ ਗੁਰਦੁਆਰਾ ਕਮਿਸ਼ਨ ਕਿਸੇ ਸਿਆਸੀ ਦਬਾਅ ਹੇਠ ਮੁਲਜ਼ਮਾਂ ਨੂੰ ਬਚਾਉਣ ਦਾ ਯਤਨ ਕਰੇਗਾ ਤਾਂ ਅਸੀਂ ਹਾਈਕੋਰਟ ਤੱਕ ਇਸ ਮਸਲੇ ਨੂੰ ਲੈ ਕੇ ਜਾਵਾਂਗੇ। ਉਨ੍ਹਾਂ ਦੱਸਿਆ ਕਿ ਸਬਜ਼ੀ ਘਪਲੇ 'ਚ ਨਾਮਜ਼ਦ ਪੰਜ ਦੋਸ਼ੀਆਂ ਨੂੰ ਭਾਵੇਂ ਕਿ ਐੱਸ. ਜੀ. ਪੀ. ਸੀ. ਵੱਲੋਂ ਫੌਰੀ ਕਾਰਵਾਈ ਅਮਲ 'ਚ ਲਿਆਉਂਦੇ ਮੁਅੱਤਲ ਕਰ ਦਿੱਤਾ ਹੈ ਪਰ ਵਿਧਾਨ ਅਨੁਸਾਰ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਪੜਤਾਲੀਆ ਕਮੇਟੀ ਤਫਤੀਸ਼ ਕਰੇਗੀ। ਜੇਕਰ ਕਾਬਜ਼ ਧਿਰ ਨੇ ਆਪਣਿਆਂ ਚਹੇਤਿਆਂ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਅਸੀਂ ਗੁਰੂ ਕੀ ਸੰਗਤ ਦੇ ਹਿਤਾਂ ਅਤੇ ਭਾਵਨਾਵਾਂ ਨਾਲ ਕਿਸੇ ਕੀਮਤ ਖਿਲਵਾੜ ਬਰਦਾਸ਼ਤ ਨਹੀ ਕਰਾਂਗੇ।
ਇਹ ਵੀ ਪੜ੍ਹੋ: ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਅਚਾਨਕ ਪਹੁੰਚੇ ਲੇਹ


shivani attri

Content Editor

Related News