ਵਿਆਹ ਸਮਾਗਮ ''ਤੇ ਗਏ ਟੈਲਰ ਪਰਿਵਾਰ ਦੇ ਘਰ ਚੋਰਾਂ ਨੇ ਬੋਲ੍ਹਿਆ ਧਾਵਾ

07/07/2019 5:40:31 PM

ਜਲੰਧਰ (ਸੋਨੂੰ) - ਜਲੰਧਰ ਦੇ ਰਸਤਾ ਮੁਹੱਲੇ 'ਚ ਇਕ ਟੈਲਰ ਪਰਿਵਾਰ ਦੇ ਘਰ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਤਿੰਨ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪੀੜਤ ਟੈਲਰ ਪਰਿਵਾਰ ਆਪਣੇ ਭਰਾ ਦੀ ਕੁੜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਘਰ ਗਏ ਹੋਏ ਸਨ। ਵਿਆਹ ਦੇ ਪ੍ਰੋਗਰਾਮ ਤੋਂ ਬਾਅਦ ਜਦੋਂ ਉਕਤ ਪਰਿਵਾਰ ਵਾਪਸ ਆਪਣੇ ਘਰ ਆਇਆ ਤਾਂ ਉਨ੍ਹਾਂ ਦੀ ਘਰ ਦੀ ਹਾਲਤ ਦੇਖ ਕੇ ਹੋਸ਼ ਉੱਡ ਗਏ। ਦਰਅਸਲ ਚੋਰ ਉਨ੍ਹਾਂ ਦੇ ਘਰ ਦੀ ਉਪਰਲੀ ਇਮਾਰਤ 'ਚ ਪਏ ਟ੍ਰੰਕ 'ਚੋਂ ਕੀਮਤੀ ਗਹਿਣੇ ਅਤੇ ਨਰਦੀ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਉਹ ਮੰਦਿਰ 'ਚ ਪਏ ਪੈਸੇ ਵੀ ਚੋਰੀ ਕਰਕੇ ਲੈ ਗਏ। 

ਮਾਮਲੇ ਦੀ ਜਾਂਚ ਕਰ ਰਹੇ ਏਡੀਸ਼ਨਲ ਐੱਸ.ਐੱਚ.ਓ. ਥਾਣਾ ਡਿਵੀਜਨ ਰਾਜਵੰਤ ਸਿੰਘ ਨੇ ਦੱਸਿਆ ਕਿ ਬੜੇ ਹੀ ਹੈਰਾਨੀ ਵਾਲੀ ਗੱਲ ਹੈ ਕਿ ਚੋਰਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਉਪਰ ਵਾਲੇ ਕਮਰੇ 'ਚ ਪਏ ਟ੍ਰੰਕ 'ਚ ਹੀ ਸਾਰੀ ਨਕਦੀ ਅਤੇ ਗਹਿਣੇ ਪਏ ਹੋਏ ਸਨ। ਪੀੜਤ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਚੋਰੀ ਹੋਏ ਸਾਰੇ ਗਹਿਣੇ ਆਪਣੀ ਕੁੜੀ ਦੇ ਵਿਆਹ ਲਈ ਬਣਵਾ ਕੇ ਰੱਖੇ ਹੋਏ ਸਨ।

rajwinder kaur

This news is Content Editor rajwinder kaur