‘ਕੋਰੋਨਾ ਵਾਇਰਸ’ ਦੇ ਦਾਖਲ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ

04/02/2020 9:12:39 PM

ਕਪੂਰਥਲਾ/ਭੁਲੱਥ, (ਮਹਾਜਨ, ਰਜਿੰਦਰ)- ਜ਼ਿਲੇ ਦੇ ਭੁਲੱਥ ਸਬ ਡਵੀਜ਼ਨ ਦੇ ਪਿੰਡ ਸੀਕਰੀ ਦੇ 60 ਸਾਲਾ ਵਿਅਕਤੀ ’ਚ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਪਾਏ ਜਾਣ ਤੇ ਆਈਸੋਲੇਸ਼ਨ ਵਾਰਡ ਕਪੂਰਥਲਾ ’ਚ ਭਰਤੀ ਮਰੀਜ਼ ਦੀ ਹਾਲਤ ’ਚ ਸੁਧਾਰ ਨਾ ਆਉਣ ਤੋਂ ਬਾਅਦ ਉਸਨੂੰ ਵੀਰਵਾਰ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਅੰਮ੍ਰਿਤਸਰ ’ਚ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰ ਕੇ ਉਨ੍ਹਾਂ ਦੀ ਹਾਲਤ ਸਥਿਰ ਬਣਾਉਣ ਦੇ ਲਈ ਉਸਨੂੰ ਦੁਬਾਰਾ ਕਪੂਰਥਲਾ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇੰਗਲੈਂਡ ਤੋਂ ਆਇਆ 60 ਸਾਲਾ ਐੱਨ. ਆਰ. ਆਈ. ਅਮਰਜੀਤ ਸਿੰਘ ਪਿੰਡ ਸੀਕਰੀ ’ਚ ਰਹਿੰਦਾ ਸੀ, ਜਿਸਨੂੰ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਇਹਤਿਆਤ ਵਰਤਦੇ ਹੋਏ ਉਸਨੂੰ ਘਰ ’ਚ ਇਕਾਂਤਵਾਸ ’ਚ ਰੱਖਿਆ ਗਿਆ ਸੀ ਪਰ ਉਸਦੀ ਹਾਲਤ ਦਿਨ-ਬ-ਦਿਨ ਵਿਗਡ਼ਨ ਤੋਂ ਬਾਅਦ ਉਸਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ ਸੀ। ਹਾਲਾਂਕਿ ਸਿਹਤ ਵਿਭਾਗ ਵੱਲੋਂ ਫਿਰ ਵੀ ਉਕਤ ਵਿਅਕਤੀ ਦੇ ਪਰਿਵਾਰ ਤੇ ਉਸਦੇ ਆਸ-ਪਾਸ ਦੇ ਲੋਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਫਿਰ ਵੀ ਉਸਨੂੰ ਆਈਸੋਲੇਸ਼ਨ ਵਾਰਡ ’ਚ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਜਾਵੇਗਾ।


Bharat Thapa

Content Editor

Related News